16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੁੜੈਣ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 05-02-2026
ਭੂੰਦੜੀ, 4 ਫਰਵਰੀ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਵਿਖੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭੋਗਾਂ ਉਪਰੰਤ ਗੁਰੂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸੁੰਦਰ ਪਾਲਕੀ ਸਹਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ ਪਿੰਡ ਦੀਆਂ ਪਰਿਕਰਮਾ ਕਰਦਾ ਹੋਇਆ ਵੱਖ-ਵੱਖ ਪੜਾਵਾਂ 'ਤੇ ਰੁਕਿਆ, ਜਿੱਥੇ ਇੰਟਰਨੈਸ਼ਨਲ ਪ੍ਰਸਿੱਧ ਢਾਡੀ ਜੱਥਾ ਭਾਈ ਪ੍ਰਦੀਪ ਸਿੰਘ ਚਮਿੰਡਾ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਦੌਰਾਨ ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ, ਸਮਾਜ ਸੇਵੀ ਸੁਖਵਿੰਦਰ ਸਿੰਘ ਸੋਨੀ ਪੁੜੈਣ, ਸਾਬਕਾ ਸਰਪੰਚ ਸੇਰ ਸਿੰਘ, ਪ੍ਰੇਮ ਸਿੰਘ ਬੋਪਾਰਾਏ, ਪੰਚ ਸੂਬੇਦਾਰ ਰਣਧੀਰ ਸਿੰਘ, ਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ ਪੁੜੈਣ, ਪੰਚ ਸੁਖਵਿੰਦਰ ਸਿੰਘ ਬੋਪਾਰਾਏ, ਪੰਚ ਗੁਰਦਿਆਲ ਸਿੰਘ ਫੌਜੀ, ਪੰਚ ਕਰਮਦੀਪ ਸਿੰਘ ਜੇਠੀ ਅਤੇ ਪੰਚ ਕਿਰਨਦੀਪ ਕੌਰ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਸੰਗਤਾਂ ਲਈ ਵੱਖ-ਵੱਖ ਪੜਾਵਾਂ 'ਤੇ ਸਮੌਸੇ, ਬ੍ਰੈੱਡ-ਪਕੌੜੇ, ਬਿਸਕੁਟ ਅਤੇ ਚਾਹ ਦੇ ਲੰਗਰ ਵੀ ਵਰਤਾਏ ਗਏ | ਇਸ ਮੌਕੇ ਹੈਲਥ ਇੰਸਪੈਕਟਰ ਡਾ. ਬਲਦੇਵ ਸਿੰਘ, ਰਜਿੰਦਰਪਾਲ ਸਿੰਘ ਬਿੱਲੂ, ਸੰਦੀਪ ਸਿੰਘ ਸੀਪਾ, ਕੇਸਰ ਸਿੰਘ, ਗੁਰਦਾਸ ਸਿੰਘ, ਨੂਰ ਬਾਸੀ, ਟੀਟੂ ਮੈਕੜੇ, ਗੁਰਬਖ਼ਸ਼ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ ਮੋਦੀ ਸਰਕਾਰ 'ਤੇ ਟਰੰਪ ਦੇ ਦਬਾਅ ਹੇਠ ਲੁੱਕਵੇਂ ਸਮਝੌਤੇ ਕਰਨ ਵਿਰੁੱਧ ਪੁਤਲੇ ਫੂਕਣ ਦਾ ਐਲਾਨ ਅਗਲੀ ਖ਼ਬਰ ਜੀ.ਐੱਚ.ਜੀ ਨਰਸਿੰਗ ਕਾਲਜ ਦਾ ਜੀ.ਐਨ.ਐਮ (ਸਾਲ ਤੀਜਾ) ਦਾ ਨਤੀਜਾ ਸ਼ਾਨਦਾਰ ਰਿਹਾ
Ad Position 24