ਦੋਰਾਹਾ, 5 ਫਰਵਰੀ (ਪੱਤਰ ਪ੍ਰੇਰਕ)ਸੇਵਾ ਮੁਕਤ ਬਿਜਲੀ ਕਾਮਿਆਂ ਦੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਰਜਿ ਨੰ: 56 ਪਾਵਰਕਾਮ ਅਤੇ ਟਰਾਸਕੋ ਡਵੀਜ਼ਨ ਦੋਰਾਹਾ ਦੀ ਜਰਨਲ ਬਾਡੀ ਦੀ ਮੀਟਿੰਗ ਡਵੀਜ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਿਰ ਦੋਰਾਹਾ ਵਿਖੇ ਹੋਈ | ਸਕੱਤਰ ਤਰਸੇਮ ਲਾਲ ਅਤੇ ਪੈੱ੍ਰਸ ਸਕੱਤਰ ਕਿ੍ਸ਼ਨ ਕੁਮਾਰ ਵਿਨਾਇਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਰਾਹਾ ਡਵੀਜ਼ਨ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਡਾਣੀ ਕਲਾਂ, ਗਰਿੱਡ ਸਬ ਸਟੇਸ਼ਨ ਅਤੇ ਡਵੀਜ਼ਨ ਦਫ਼ਤਰ ਤੋਂ ਸੇਵਾ ਮੁਕਤ ਕਾਮਿਆ ਦੀ ਮੀਟਿੰਗ ਵਿੱਚ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਅਗਲੇ ਸੰਘਰਸ਼ ਦੀ ਤਿਆਰੀ ਕਰਨ ਤੋਂ ਪਹਿਲਾ 70 ਸਾਲਾਂ ਸੇਵਾ ਮੁਕਤ ਕਾਮਿਆਂ ਨੂੰ ਸਰਕਲ ਕਮੇਟੀ ਦੇ ਅਹੁਦੇਦਾਰਾਂ ਅਤੇ ਡਵੀਜ਼ਨ ਕਮੇਟੀ ਦੋਰਾਹਾ ਵਲੋਂ ਸਨਮਾਨ ਕੀਤਾ | ਅਗਲੇ ਸੰਘਰਸ਼ 9 ਫਰਵਰੀ ਨੂੰ ਖੰਨਾ ਸਰਕਲ ਦੀ ਕਨਵੈੱਨਸ਼ਨ ਅਤੇ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਦੀ ਤਿਆਰੀ ਅਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਵਲੋਂ ਡੀ. ਸੀ. ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਦੀ ਤਿਆਰੀ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਕੇ ਭਰਵੀਂ ਸ਼ਮੂਲੀਅਤ ਕਰਨ ਦੇ ਫ਼ੈਸਲੇ ਕੀਤੇ ਗਏ | ਖੰਨਾ ਸਰਕਲ ਦੇ ਪ੍ਰਧਾਨ ਹਰਬੰਸ ਸਿੰਘ 'ਦੋਬੁਰਜੀ' ਮੀਤ ਪ੍ਰਧਾਨ ਪਲਵਿੰਦਰ ਸਿੰਘ, ਸਕੱਤਰ ਇੰਦਰਜੀਤ ਸਿੰਘ ਅਕਾਲ, ਮੈਂਬਰ ਸੁਰਜੀਤ ਸਿੰਘ, ਡਵੀਜ਼ਨ ਦੋਰਾਹਾ ਦੇ ਆਗੂ ਹਰਚਰਨ ਸਿੰਘ ਗਰੇਵਾਲ, ਰਾਮ ਕਿ੍ਸ਼ਨ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਸਿਕੰਦਰ ਸਿੰਘ, ਸਾਂਗਾ ਰਾਮ ਅਤੇ ਰਾਮ ਸਰੂਪ ਨੇ ਵੀ ਵਿਚਾਰ ਰੱਖੇ |