ਖੰਨਾ, 5 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਦੇ ਵਿਦਿਆਰਥੀ ਏਕਮਜੋਤ ਸਿੰਘ ਰਾਏ ਅਤੇ ਮਨਜੋਤ ਸਿੰਘ ਨੇ ਸੱਤ ਦਿਨਾਂ ਦੀ ਯੁਵਾ ਆਫ਼ਤ ਮਿੱਤਰ ਯੋਜਨਾ ਅਧੀਨ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿੱਚ ਚੱਲ ਰਹੇ ਇਕ ਵਿਸ਼ੇਸ਼ ਟਰੇਨਿੰਗ ਕੈਂਪ ਵਿਚ ਸਰਗਰਮ ਭਾਗ ਲਿਆ | ਇਹ ਕੈਂਪ ਪੰਜਾਬ ਰਾਜ ਆਫ਼ਤ ਪ੍ਰਬੰਧਨ ਅਧਿਕਾਰ, ਰਾਸ਼ਟਰੀ ਆਫ਼ਤ ਪ੍ਰਬੰਧਨ ਅਧਿਕਾਰ, ਗ੍ਰਹਿ ਮੰਤਰਾਲਾ ਭਾਰਤ ਸਰਕਾਰ, ਐਨ. ਡੀ. ਆਰ. ਐਫ਼, ਐਸ. ਡੀ. ਆਰ. ਐਫ਼ ਅਤੇ ਐਮ. ਜੀ. ਐਸ. ਆਈ. ਪੀ. ਏ., ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਸੀ | ਟਰੇਨਿੰਗ ਦੌਰਾਨ ਏਕਮਜੋਤ ਸਿੰਘ ਰਾਏ ਅਤੇ ਮਨਜੋਤ ਸਿੰਘ ਨੂੰ ਉਹਨਾਂ ਦੀ ਭਾਗੀਦਾਰੀ ਲਈ ਸਰਟੀਫਿਕੇਟ ਦਿੱਤੇ ਗਏ | ਸ਼ਾਨਦਾਰ ਸੇਵਾਵਾਂ ਲਈ ਏਕਮਜੋਤ ਸਿੰਘ ਰਾਏ ਨੂੰ ਸਰਵੋਤਮ ਸਵੈ-ਸੇਵਕ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਸਕੱਤਰ ਰਮਿ੍ਸ਼ ਵਿਜ ਅਤੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਆਫ਼ਤ ਪ੍ਰਬੰਧਨ ਵਰਗੇ ਹੁਨਰ ਵਿਕਸਿਤ ਕਰਦੇ ਹਨ, ਜੋ ਭਵਿੱਖ ਵਿੱਚ ਸਮਾਜ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੇ ਹਨ |