23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੰਤ ਬਾਬਾ ਨਾਜਰ ਸਿੰਘ ਮਲੂਕੇ ਵਾਲਿਆਂ ਦੀ ਸਾਲਾਨਾ ਬਰਸੀ 7 ਅਤੇ 8 ਨੂੰ

Ad Position 21
No active advertisement
ਅਜੀਤ ਡੈਸਕ 06-02-2026
ਕੁਹਾੜਾ, 5 ਫਰਵਰੀ (ਸੰਦੀਪ ਸਿੰਘ ਕੁਹਾੜਾ)-ਗੁਰਦੁਆਰਾ ਨਾਨਕਸਰ ਪੰਜ ਭੈਣੀਆਂ ਵਿਖੇ ਸੰਤ ਬਾਬਾ ਨਾਜ਼ਰ ਸਿੰਘ ਮਲੂਕੇ ਵਾਲਿਆਂ ਦੀ 41ਵੀਂ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ 7 ਤੇ 8 ਫਰਵਰੀ ਨੂੰ ਮਨਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦੇਣ ਸਮੇਂ ਸੰਤ ਬਾਬਾ ਮੇਜਰ ਸਿੰਘ ਪੰਜ ਭੈਣੀਆਂ ਨੇ ਦੱਸਿਆ ਕਿ ਬਰਸੀ ਦੇ ਸੰਬੰਧ ਵਿਚ ਸ਼੍ਰੀ ਅਖੰਡ ਪਾਠ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਅਤੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠਾਂ ਦੀ ਲੜੀ 31 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੀ ਗਈ ਹੈ, ਜਿਨ੍ਹਾਂ ਦੇ ਭੋਗ 7 ਫਰਵਰੀ ਨੂੰ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ 7 ਤੇ 8 ਫਰਵਰੀ ਨੂੰ ਗੁਰਦੁਆਰਾ ਨਾਨਕਸਰ ਪੰਜ ਭੈਣੀਆਂ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਅਨੇਕਾਂ ਸੰਤ ਮਹਾਂਪੁਰਸ਼, ਕੀਰਤਨੀ ਅਤੇ ਕਥਾ ਵਾਚਕ ਪਹੁੰਚ ਰਹੇ ਹਨ | ਉਨ੍ਹਾਂ ਸੰਗਤਾਂ ਨੂੰ ਦੋਵੇਂ ਦਿਨ ਗੁਰਦੁਆਰਾ ਨਾਨਕਸਰ ਪੰਜ ਭੈਣੀਆਂ ਵਿਖੇ ਸਮੇਂ ਸਿਰ ਪਹੁੰਚ ਕੇ ਕੀਰਤਨ ਸਰਵਣ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਡਾ.ਦਰਸ਼ਨ ਸਿੰਘ ਭੱਟੀ ਸੰਗਤਾਂ ਲਈ ਮੈਡੀਕਲ ਸਹੂਲਤਾਂ ਦੀ ਸੇਵਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਬੀਜਾ ਤੋਂ ਲੁਧਿਆਣੇ ਵਿਆਹੁਣ ਜਾ ਰਹੇ ਲਾੜੇ ਦੀ ਕਾਰ ਦਾ ਫਟਿਆ ਟਾਇਰ, ਟੁੱਟਿਆ ਰਿੰਮ <br/> ਅਗਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਵਿਖੇ ਪਿੰਡ ਅੜੈਚਾਂ ਦੇ ਸੁੰਦਰ ਦਸਤਾਰ ਮੁਕਾਬਲੇ ਦਾ ਸਟਿੱਕਰ ਜਾਰੀ
Ad Position 24