ਕੁਹਾੜਾ, 5 ਫਰਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਪੀ. ਈ. ਓ. ਮਾਂਗਟ-3 ਸੁਖਦੇਵ ਸਿੰਘ ਹਠੂਰੀਏ ਦੀ ਲਿਖੀ ਬਾਲ ਕਵਿਤਾਵਾਂ ਦੀ ਪੁਸਤਕ 'ਵੰਡੀਏ ਹਾਸੇ' ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਵਲੋਂ ਲੋਕ ਅਰਪਣ ਕੀਤੀ ਗਈ | ਇਸ ਮੌਕੇ ਅਵਤਾਰ ਸਿੰਘ ਜਗਰਾਉਂ ਵਲੋਂ ਪੁਸਤਕ ਬਾਰੇ ਚਰਚਾ ਕੀਤੀ ਗਈ | ਸਮਾਰੋਹ ਵਿਚ ਸੈਂਟਰ ਹੈੱਡ ਟੀਚਰ ਜੋਤੀ ਅਰੋੜਾ, ਕਮਲਜੀਤ ਕੌਰ, ਦਫ਼ਤਰੀ ਅਮਲਾ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਵਲੋਂ ਸ਼ਮੂਲੀਅਤ ਕਰ ਕੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਏ ਨੂੰ ਕਿਤਾਬ ਲੋਕ ਅਰਪਣ ਕਰਨ 'ਤੇ ਮੁਬਾਰਕਬਾਦ ਦਿੱਤੀ ਗਈ | ਸਮਾਗਮ ਦੌਰਾਨ ਮਨਪ੍ਰੀਤ ਸਿੰਘ ਭਾਗਪੁਰ ਨੇ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਤਰੀਕੇ ਨਾਲ ਨਿਭਾਈ | ਇਸ ਮੌਕੇ ਬਲਾਕ ਵਲੋਂ ਬੀ. ਐੱਡ. ਅਧਿਆਪਕ ਫ਼ਰੰਟ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਾਹਨੇਵਾਲ, ਸਪੇਟਾ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ, ਹਰਬੰਸ ਸਿੰਘ ਗਿੱਲ ਤੇ ਈ. ਟੀ. ਟੀ. ਯੂਨੀਅਨ ਦੇ ਬਲਾਕ ਪ੍ਰਧਾਨ ਸੰਜੇ ਕੁਮਾਰ ਤੇ ਓਾਕਾਰ ਭਾਟੀਆ ਵਲੋਂ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਏ ਨੂੰ ਸਨਮਾਨਿਤ ਕੀਤਾ ਗਿਆ |