ਦੋਰਾਹਾ, 20 ਫਰਵਰੀ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਕਾਲਜ ਦੇ ਯੂਥ ਕਲੱਬ ਵਲੋਂ ਯੁਵਕ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਕਰਵਾਏ 15 ਦਿਨਾਂ ਵਿਅਕਤੀਤਵ ਵਿਕਾਸ ਪ੍ਰੋਗਰਾਮ ਦੀ ਸਮਾਪਤੀ ਹੋਈ | ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਰਿਸ਼ੀ ਨੇ ਮੁੱਖ ਮਹਿਮਾਨ ਵਜੋਂ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਸ਼ਾਮਿਲ ਹੋਏ | ਪ੍ਰੋ. ਦੀਪਾਲੀ ਅਰੋੜਾ ਨੇ ਇਸ ਵਿਅਕਤੀਤਵ ਵਿਕਾਸ ਪ੍ਰੋਗਰਾਮ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ | ਡਾ. ਸੋਮਪਾਲ ਹੀਰਾ, ਪ੍ਰੋ. ਰਾਮਪਾਲ ਬੰਗਾ, ਡਾ. ਦਲਜੀਤ ਕੌਰ ਹਠੂਰ, ਪ੍ਰੋ. ਹਰਪ੍ਰੀਤ ਕੌਰ ਕਾਹਲੋਂ, ਪ੍ਰੋ. ਗੁਰਪ੍ਰੀਤ ਕੌਰ, ਡਾ. ਲਵਲੀਨ ਬੈਂਸ, ਪ੍ਰੋ. ਰਣਜੀਤ ਕੌਰ, ਪ੍ਰੋ. ਕੁਲਵਿੰਦਰ ਕੌਰ, ਡਾ. ਨਿਧੀ ਸਰੂਪ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਨਿਰਲੇਪ ਕੌਰ ਨੇ ਬਤੌਰ ਸਰੋਤ ਵਿਅਕਤੀ ਵਿਦਿਆਰਥੀਆਂ ਨੂੰ ਵਿਅਕਤੀਗਤ ਵਿਕਾਸ, ਆਤਮ-ਵਿਸ਼ਵਾਸ, ਸੰਚਾਰ ਸਮਰੱਥਾ, ਆਪਸੀ ਤਾਲਮੇਲ, ਕੁਸ਼ਲ ਆਗੂ, ਨੈਤਿਕਤਾ, ਪੰਜਾਬੀ ਸਭਿਆਚਾਰ ਅਤੇ ਵਿਰਾਸਤੀ ਪਰੰਪਰਾਵਾਂ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਕਾਲਜ ਕਮੇਟੀ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਅਤੇ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਰੈਜ਼ਿਉਮੈ ਲਿਖਣ, ਇੰਟਰਵਿਊ ਦਾ ਸਾਹਮਣਾ ਕਰਨ, ਵਿਅਕਤੀਗਤ ਵਿਕਾਸ, ਸਕਾਰਾਤਮਿਕ ਵਿਚਾਰਾਂ ਅਤੇ ਸਵੈ ਪ੍ਰਤੀ ਜਾਗਰੂਕ ਹੋਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਪ੍ਰੋਗਰਾਮ ਦੌਰਾਨ ਸਰੋਤ ਵਿਅਕਤੀਆਂ ਵਜੋਂ ਯੋਗਦਾਨ ਪਾਉਣ ਵਾਲ਼ੇ ਪ੍ਰੋ. ਸਾਹਿਬਾਨ ਅਤੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲ਼ੀ ਸਮੁੱਚੀ ਟੀਮ, ਕਨਵੀਨਰ ਪ੍ਰੋ. ਦੀਪਾਲੀ ਅਰੋੜਾ, ਸਹਾਇਕ ਕਨਵੀਨਰ ਪ੍ਰੋ. ਸ਼ਵੇਤਾ ਥਾਪਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਅਮਨਜੋਤ ਕੌਰ, ਪ੍ਰੋ. ਸਿਮਰਨਜੀਤ ਕੌਰ ਅਤੇ ਡਾ. ਪ੍ਰਭਜੋਤ ਕੌਰ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਦੁਆਰਾ ਪ੍ਰੋਗਰਾਮ ਵਿਚ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਵੰਡੇ ਗਏ | ਡਾ. ਸੁਖਜਿੰਦਰ ਰਿਸ਼ੀ ਨੇ ਵਿਦਿਆਰਥੀਆਂ ਨੂੰ ਉੱਤਮ ਸ਼ਖ਼ਸੀਅਤ ਅਤੇ ਉੱਚਾ ਆਚਰਣ ਧਾਰਨ ਕਰਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਡਾ. ਸੋਮਪਾਲ ਹੀਰਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ |