24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਦਿਆਰਥੀਆਂ ਨੇ ਬੱਚਿਆਂ ਦੇ ਕੱਪੜਿਆਂ ਦੇ ਉਤਪਾਦਨ ਤੇ ਨਿਰਯਾਤ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ

Ad Position 21
No active advertisement
ਅਜੀਤ ਡੈਸਕ 21-02-2026
ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੀ ਅਧੀਨਤਾ ਅਤੇ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਰਹਿਨੁਮਾਈ ਹੇਠ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ 20 ਫ਼ਰਵਰੀ 2026 ਨੂੰ ਇਕ ਕੱਪੜਾ ਨਿਰਮਾਤਾ ਦੀ ਫ਼ੈਕਟਰੀ ਵਿਚ ਸਿੱਖਿਆਤਮਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਫ਼ੈਸ਼ਨ ਉਦਯੋਗ ਅਤੇ ਇਸ ਦੀ ਕਾਰਗੁਜ਼ਾਰੀ ਪ੍ਰਣਾਲੀ ਬਾਰੇ ਪ੍ਰਯੋਗਿਕ ਜਾਣਕਾਰੀ ਪ੍ਰਦਾਨ ਕਰਨਾ ਸੀ | ਦੌਰੇ ਦੌਰਾਨ ਵਿਦਿਆਰਥੀਆਂ ਦਾ ਕੰਪਨੀ ਅਧਿਕਾਰੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੰਸਥਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ | ਇਸ ਕੰਪਨੀ ਵਿਚ ਡਿਜ਼ਾਇਨਿੰਗ, ਸੈਂਪਲਿੰਗ, ਕਟਿੰਗ, ਸਿਲਾਈ, ਫਿਨਿਸ਼ਿੰਗ, ਕੁਆਲਿਟੀ ਕੰਟਰੋਲ, ਪੈਕੇਜਿੰਗ ਅਤੇ ਡਿਸਪੈਚ ਵਰਗੇ ਵੱਖ-ਵੱਖ ਵਿਸ਼ੇਸ਼ ਵਿਭਾਗ ਕੰਮ ਕਰਦੇ ਹਨ | ਵਿਦਿਆਰਥੀਆਂ ਨੂੰ ਹਰ ਵਿਭਾਗ ਵਿਚ ਲੈ ਜਾ ਕੇ ਕੱਪੜਿਆਂ ਦੀ ਤਿਆਰੀ ਦੀ ਕਦਮ-ਦਰ-ਕਦਮ ਪ੍ਰਕਿਰਿਆ ਸੰਕਲਪ ਤੋਂ ਅੰਤਿਮ ਉਤਪਾਦ ਤੱਕ ਬਾਰੇ ਸਮਝਾਇਆ ਗਿਆ | ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਨੂੰ ਉਤਪਾਦਨ ਪ੍ਰਬੰਧਨ, ਬਰਾਂਡ ਓਪਰੇਸ਼ਨ ਅਤੇ ਨਿਰਯਾਤ ਪ੍ਰਕਿਰਿਆਵਾਂ ਦੀ ਸਮਝ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਫ਼ੈਸ਼ਨ ਉਦਯੋਗ ਵਿਚ ਕਰੀਅਰ ਲਈ ਤਿਆਰ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵਿਮੈਨ ਵਿਚ 'ਸੁੰਦਰ ਪੰਜਾਬੀ ਲਿਖਾਈ ਮੁਕਾਬਲਾ' ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ 15 ਦਿਨਾਂ ਵਿਅਕਤੀਤਵ ਵਿਕਾਸ ਪ੍ਰੋਗਰਾਮ ਕਰਵਾਇਆ
Ad Position 24