ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਹੇਠ ਚੱਲ ਰਹੇ ਏ. ਐੱਸ. ਕਾਲਜ ਫ਼ਾਰ ਵਿਮੈਨ, ਖੰਨਾ ਦੇ ਪੰਜਾਬੀ ਵਿਭਾਗ ਵਲੋਂ ਸੁੰਦਰ ਪੰਜਾਬੀ ਲਿਖਾਈ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦਘਾਟਨ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ ਵਲੋਂ ਕੀਤਾ ਗਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਛਿੰਦਰਪਾਲ ਕੌਰ ਦੀ ਯੋਗ ਅਗਵਾਈ ਹੇਠ ਪ੍ਰੋ. ਰੁਪਿੰਦਰ ਕੌਰ ਵਲੋਂ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੁੰਦਰ ਲੇਖਣੀ ਪ੍ਰਤੀ ਉਤਸ਼ਾਹਿਤ ਕਰਨਾ ਹੈ | ਇਸ ਮੁਕਾਬਲੇ ਵਿੱਚ ਕੁਲ 29 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਦੀ ਜੱਜਮੈਂਟ ਦੀ ਭੂਮਿਕਾ ਪ੍ਰੋ. ਕਮਲਪ੍ਰੀਤ ਸਿੰਘ ਅਤੇ ਪ੍ਰੋ. ਅਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ | ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਕੁਮਾਰੀ ਪ੍ਰਭਜੋਤ ਕੌਰ (ਬੀ.ਏ. ਭਾਗ ਤੀਜਾ), ਦੂਜਾ ਸਥਾਨ ਕੁਮਾਰੀ ਮਨਜੋਤ ਕੌਰ (ਬੀ.ਕਾਮ ਭਾਗ ਪਹਿਲਾ) ਅਤੇ ਤੀਜਾ ਸਥਾਨ ਕੁਮਾਰੀ ਸਿਮਰਨਪ੍ਰੀਤ ਕੌਰ (ਬੀ.ਏ ਭਾਗ ਦੂਜਾ) ਨੇ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਐਡਵੋਕੇਟ ਨਵੀਨ ਥੰਮਣ, ਜਨਰਲ ਸਕੱਤਰ ਰਾਜੇਸ਼ ਡਾਲੀ, ਜੁਆਇੰਟ ਜਨਰਲ ਸੈਕਟਰੀ ਅਤੇ ਇੰਟਰਨਲ ਆਡੀਟਰ ਜਤਿੰਦਰ ਦੇਵਗਨ, ਕਾਲਜ ਸਕੱਤਰ ਕਵਿਤਾ ਗੁਪਤਾ ਨੇ ਕਾਲਜ ਪਿ੍ੰਸੀਪਲ ਡਾ. ਨੀਤੂ ਓਹਰੀ ਹਾਂਡਾ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |