21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਿਹੌੜਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ

Ad Position 21
No active advertisement
ਅਜੀਤ ਡੈਸਕ 22-02-2026
ਮਲੌਦ, 21 ਫਰਵਰੀ (ਸਹਾਰਨ ਮਾਜਰਾ)-ਉੱਘੇ ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਟਰੱਸਟ ਵਲੋਂ 722ਵਾਂ ਅਤੇ ਇਸੇ ਕੜੀ ਤਹਿਤ ਸਮਾਜ ਸੇਵੀ ਸਹਾਰਨ ਮਾਜਰਾ ਪੰਧੇਰ ਅਤੇ ਗਿੱਲ ਪਰਿਵਾਰ ਵਲੋਂ 18ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਪਿੰਡ ਸਿਹੌੜਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿਚ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਤੇ ਅਪਰੇਸ਼ਨ ਲਈ ਜਾਂਚ ਡਾ. ਪਰਮਜੀਤ ਸਿੰਘ (ਸਰਜਨ ਆਈ) ਅੰਬਾਲਾ ਅੱਖਾਂ ਦਾ ਹਸਪਤਾਲ ਮੁਬਾਰਕ ਪੈਲੇਸ ਰਾਜੇ ਦਾ ਬਾਗ ਮਲੇਰਕੋਟਲਾ ਦੀ ਟੀਮ ਵਲੋਂ ਕੀਤੀ ਗਈ | ਕੈਂਪ ਦੌਰਾਨ ਕਰੀਬ 400 ਬਜ਼ੁਰਗਾਂ ਅਤੇ ਬੀਬੀਆਂ ਵਲੋਂ ਜਾਂਚ ਕਰਵਾਈ ਗਈ | ਜਿਨ੍ਹਾਂ ਵਿਚੋਂ 45 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਮੁੱਖ ਪ੍ਰਬੰਧਕ ਸਮਾਜ ਸੇਵੀ ਗੁਰਮੀਤ ਸਿੰਘ ਖ਼ਾਲਸਾ ਸਹਾਰਨ ਮਾਜਰਾ (ਯੂ. ਐਸ. ਏ) ਨੇ ਨਗਰ ਨਿਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਜਸਵੰਤ ਸਿੰਘ ਛਾਪਾ, ਅਮਰਜੀਤ ਸਿੰਘ ਅਤੇ ਨਗਰ ਦੇ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਫ਼ਾਰ ਵੁਮੈਨ, ਖੰਨਾ ਦੇ ਪੰਜਾਬੀ ਵਿਭਾਗ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਅੱਖਾਂ ਦਾ ਚੈੱਕਅਪ ਅਤੇ ਖ਼ੂਨਦਾਨ ਕੈਂਪ
Ad Position 24