24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਾਛੀਵਾੜਾ ਥਾਣਾ ਅਤੇ ਨਾਕਿਆਂ ਦੀ ਐੈੱਸ. ਐੈੱਸ. ਪੀ. ਖੰਨਾ ਵਲੋਂ ਅੱਧੀ ਰਾਤ ਨੂੰ ਅਚਨਚੇਤ ਚੈਕਿੰਗ

Ad Position 21
No active advertisement
ਅਜੀਤ ਡੈਸਕ 24-02-2026
ਮਾਛੀਵਾੜਾ ਸਾਹਿਬ, 23 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੰਨਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ | ਇਸੇ ਤਹਿਤ ਸੀਨੀਅਰ ਪੁਲਿਸ ਕਪਤਾਨ ਖੰਨਾ ਡਾ. ਦਰਪਣ ਆਹਲੂਵਾਲੀਆ ਵਲੋਂ ਅੱਧੀ ਰਾਤ ਨੂੰ ਅਚਨਚੇਤ ਮਾਛੀਵਾੜਾ ਥਾਣਾ ਅਤੇ ਨਾਕਿਆਂ ਦੀ ਅਚਨਚੇਤ ਚੈਕਿੰਗ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਵਲੋਂ ਮਾਛੀਵਾੜਾ ਸਾਹਿਬ ਥਾਣੇ ਦੀ ਚੈਕਿੰਗ ਕਰਦਿਆਂ ਪੁਲਿਸ ਮੁਲਾਜ਼ਮਾਂ ਦੀ ਤਿਆਰੀ, ਹਾਜ਼ਰੀ ਅਤੇ ਡਿਊਟੀ ਪ੍ਰਬੰਧਾਂ ਦੀ ਪੜਤਾਲ ਕੀਤੀ ਗਈ | ਅਚਨਚੇਤ ਜਾਂਚ ਦੌਰਾਨ ਐੈੱਸ. ਐੈੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਥਾਣਿਆਂ 'ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਹਰ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਅਤੇ ਜ਼ਿੰਮੇਵਾਰ ਹੈ | ਉਨ੍ਹਾਂ ਨੇ ਹਥਿਆਰਾਂ ਦੀ ਤਿਆਰੀ, ਸੁਰੱਖਿਆ ਸਾਮਾਨ ਦੀ ਸਥਿਤੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਾਰਗੁਜ਼ਾਰੀ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਐੈੱਸ. ਐੈੱਸ. ਪੀ. ਨੇ ਨਾਕਿਆਂ 'ਤੇ ਤਾਇਨਾਤ ਟੀਮਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਚੈਕਿੰਗ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਿਰਦੇਸ਼ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਡਾ. ਸ਼ਾਇਨੀ ਅਗਰਵਾਲ ਅਤੇ ਡਾ. ਜਨਪ੍ਰੀਤ ਸਿੰਘ ਐਸ. ਐਮ. ਓ. ਬਣੇ, ਸਿਹਤ ਵਿਭਾਗ ਵਲੋਂ ਤਰੱਕੀ ਅਗਲੀ ਖ਼ਬਰ ਪਿੰਡ ਘਲੋਟੀ ਦੇ ਸਰਪੰਚ ਜਸਪ੍ਰੀਤ ਸਿੰਘ ਸਮੇਤ ਪੰਚਾਇਤ ਮੈਂਬਰ 'ਆਪ' ਵਿਚ ਹੋਏ ਸ਼ਾਮਿਲ
Ad Position 24