24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦੋਰਾਹਾ ਪਬਲਿਕ ਸਕੂਲ ਵਿਖੇ ਸਹੋਦਿਆ ਕਲੇਅ ਮੁਕਾਬਲੇ ਕਰਵਾਏ

ਦੋਰਾਹਾ, 23 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵੱਲੋਂ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ (ਖੰਨਾ ਈਸਟ) ਦੇ ਸਹਿਯੋਗ ਨਾਲ ਇੰਟਰ-ਸਕੂਲ ਕਲੇਅ ਮਾਡਲਿੰਗ (ਮਿੱਟੀ ਦੇ ਖਿਡੌਣੇ ਬਣਾਉਣ) ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਇਲਾਕੇ ਦੇ 14 ਪ੍ਰਮੁੱਖ ਸਕੂਲਾਂ ਦੀਆਂ ਚੌਥੀ ਅਤੇ ਪੰਜਵੀਂ ਜਮਾਤ ਦੀਆਂ ਪ੍ਰਤਿਭਾਸ਼ਾਲੀ ਟੀਮਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 24-10-2026
ਦੋਰਾਹਾ, 23 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵੱਲੋਂ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ (ਖੰਨਾ ਈਸਟ) ਦੇ ਸਹਿਯੋਗ ਨਾਲ ਇੰਟਰ-ਸਕੂਲ ਕਲੇਅ ਮਾਡਲਿੰਗ (ਮਿੱਟੀ ਦੇ ਖਿਡੌਣੇ ਬਣਾਉਣ) ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਇਲਾਕੇ ਦੇ 14 ਪ੍ਰਮੁੱਖ ਸਕੂਲਾਂ ਦੀਆਂ ਚੌਥੀ ਅਤੇ ਪੰਜਵੀਂ ਜਮਾਤ ਦੀਆਂ ਪ੍ਰਤਿਭਾਸ਼ਾਲੀ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਕੁਦਰਤ ਅਤੇ ਵਾਤਾਵਰਣ ਦੇ ਵਿਸ਼ੇ ’ਤੇ ਆਪਣੀ ਬਿਹਤਰੀਨ ਕਲਾ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਤਪਵੀਰ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਅਤੇ ਮੁੱਖ ਅਧਿਆਪਕਾ ਸੰਗੀਤਾ ਰਾਜਪੂਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਪਰਮਜੀਤ ਕੌਰ (ਐੱਚ.ਵੀ.ਐੱਮ. ਸਕੂਲ) ਅਤੇ ਪਵਨਦੀਪ ਕੌਰ (ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ) ਵੱਲੋਂ ਬਾਖੂਬੀ ਨਿਭਾਈ ਗਈ। ਕਲਾ ਦੇ ਇਸ ਸਖ਼ਤ ਅਤੇ ਦਿਲਚਸਪ ਮੁਕਾਬਲੇ ਵਿੱਚ ਸਵਾਮੀ ਛੱਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸਕੂਲ ਖੰਨਾ ਪਹਿਲੇ, ਮਾਊਂਟ ਇੰਟਰਨੈਸ਼ਨਲ ਸਕੂਲ ਦੂਜੇ, ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੀਲੋਂ ਤੀਜੇ ਸਥਾਨ ’ਤੇ ਰਹੇ ਅਤੇ ਆਤਮ ਵਿੱਦਿਆ ਮੰਦਿਰ ਸਕੂਲ, ਸਾਹਨੇਵਾਲ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ। ਸਮਾਗਮ ਦੇ ਅਖੀਰ ਵਿੱਚ ਮੁੱਖ ਮਹਿਮਾਨਾਂ ਅਤੇ ਜੱਜਾਂ ਵੱਲੋਂ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ, ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਨੰਨ੍ਹੇ ਕਲਾਕਾਰਾਂ ਦੀ ਅਦਭੁੱਤ ਸੋਚ ਅਤੇ ਕਲਾ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਡਰੇਨ ਦੇ ਪੁਲ ਦੇ ਸੈਂਟਰ ਵਿਚੋਂ ਸਰੀਏ ਸੜਕ ’ਤੇ ਨਿਕਲੇ , ਹਾਦਸੇ ਦਾ ਖਦਸ਼ਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 24 ਨੂੰ
Ad Position 24