ਮਲੌਦ, 23 ਫਰਵਰੀ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਵਿਧਾਨ ਸਭਾ ਹਲਕਾ ਪਾਇਲ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਲਾਕ ਸੰਮਤੀ ਚੋਣਾਂ ਜਿੱਤਣ ਵਾਲੇ ਮੈਂਬਰਾਂ ਦਾ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਉਪਰੰਤ ਹਲਕਾ ਪਾਇਲ ਦੀ ਲੀਡਰਸ਼ਿਪ ਦੁਆਰਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਸਮੇਂ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਜੁੱਟ ਜਾਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਯੂਥ ਕੋਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ, ਕੰਵਰਦੀਪ ਸਿੰਘ ਜੱਗੀ, ਜਥੇ: ਪਿ੍ਤਪਾਲ ਸਿੰਘ ਝੱਮਟ, ਜਥੇ: ਜਸਵੀਰ ਸਿੰਘ ਨਿਜ਼ਾਮਪੁਰ, ਸ਼ਿਵਰਾਜ ਸਿੰਘ ਜੱਲਾ, ਧਰਮਿੰਦਰ ਸਿੰਘ ਨਿਜ਼ਾਮਪੁਰ, ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ, ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਬਾਬਰਪੁਰ, ਕੁਲਵੰਤ ਕੌਰ ਲਹਿਲ, ਮਨਜਿੰਦਰ ਕੌਰ ਜੰਡਾਲੀ, ਰਾਣੀ ਕੌਰ ਸਹਾਰਨਮਾਜਰਾ, ਅਮਰੀਕ ਸਿੰਘ ਰੌਣੀ, ਜਗਪਾਲ ਕੌਰ ਜਰਗੜੀ, ਹਰਦੀਪ ਕੌਰ ਅਜਨੌਦ, ਦਰਸਨ ਸਿੰਘ ਰੌਣੀ, ਸਾਬਕਾ ਸਰਪੰਚ ਮੇਵਾ ਸਿੰਘ, ਜਸਪ੍ਰੀਤ ਸਿੰਘ ਮਾਲੋ ਦੌਦ, ਹਰਦੇਵ ਸਿੰਘ ਸਿਆੜ੍ਹ, ਅਮਰੀਕ ਸਿੰਘ ਰੌਣੀ, ਜਸਵੀਰ ਸਿੰਘ ਦੰਦ, ਰਾਜਵੀਰ ਸਿੰਘ ਬਾਬਰਪੁਰ, ਗੁਰਪ੍ਰੀਤ ਸਿੰਘ ਅਜਨੌਦ, ਕੁਲਵੰਤ ਕੌਰ ਲਹਿਲ, ਉਦੋ ਸਿੰਘ ਜੰਡਾਲੀ, ਮੇਜਰ ਸਿੰਘ ਸਹਾਰਨ ਮਾਜਰਾ, ਬੇਅੰਤ ਸਿੰਘ ਪੰਧੇਰ ਖੇੜੀ, ਜਥੇ. ਜੋਰਾ ਸਿੰਘ, ਬੂਟਾ ਸਿੰਘ ਝੱਮਟ, ਜੱਗੀ ਜੰਡਾਲੀ, ਸੁਖਵੀਰ ਸਿੰਘ ਝੱਮਟ ਆਦਿ ਹਾਜ਼ਰ ਸਨ |