ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਜੀ. ਟੀ. ਰੋਡ ਨੇੜੇ ਭਾਦਲਾ ਪੁਲ ਕੋਲ ਇਕ ਗਾਜਰਾਂ ਨਾਲ ਭਰੀ ਗੱਡੀ ਪਲਟ ਗਈ | ਜਿਸ ਨਾਲ ਗਾਜਰਾਂ ਜੀ. ਟੀ. ਰੋਡ ਤੇ ਖਿੱਲਰ ਗਈਆਂ | ਕੁੱਝ ਪ੍ਰਵਾਸੀ ਔਰਤਾਂ ਵਲੋਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਗਾਜਰਾਂ ਨੂੰ ਲਿਫ਼ਾਫ਼ਿਆਂ ਵਿਚ ਪਾ ਕੇ ਆਪਣੇ ਘਰਾਂ ਨੂੰ ਲੈ ਗਈਆਂ | ਇਸੇ ਦੌਰਾਨ ਟਰੱਕ ਚਾਲਕ ਜੈਪਾਲ ਸਿੰਘ ਨੇ ਦੱਸਿਆ ਕਿ ਮੈਂ ਸਕਰੈਪ ਨਾਲ ਭਰਿਆ ਟਰੱਕ ਖੰਨਾ ਤੋਂ ਗੋਬਿੰਦਗੜ੍ਹ ਵੱਲ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਉਹ ਗੋਬਿੰਦਗੜ੍ਹ ਤੋਂ ਪਹਿਲਾਂ ਪਿੰਡ ਭਾਦਲਾ ਨੇੜੇ ਪੁੱਜਾ ਤਾਂ ਸੜਕ ਤੇ ਗਾਜਰਾਂ ਖਿੱਲਰੀਆਂ ਹੋਈਆਂ ਸਨ | ਜਿਸ ਨਾਲ ਮੇਰੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਪੁਲ ਦੀ ਰੇਿਲੰਗ ਨੂੰ ਤੋੜਦੇ ਹੋਏ ਪੁਲ ਦੇ ਕਿਨਾਰੇ ਤੇ ਹੀ ਲਟਕ ਗਿਆ | ਇਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਕ ਵੱਡੀ ਘਟਨਾ ਹੋਣ ਤੋਂ ਉਸ ਵੇਲੇ ਟਲ ਗਈ ਜਦੋਂ ਟਰੱਕ ਪੁਲ ਦੇ ਅੱਧ ਵਿਚਕਾਰ ਹੀ ਪਲਟ ਕੇ ਰੁਕ ਗਿਆ |