ਦੋਰਾਹਾ, 23 ਫਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹੌਲੇ ਮੁਹੱਲੇ ਤਿਉਹਾਰ ਦੇ ਮੱਦੇਨਜ਼ਰ ਨਜ਼ਰ ਸਰਕਾਰ ਦੋਰਾਹਾ ਤੋਂ ਰੂਪਨਗਰ ਸੜਕ ਦੀ ਤੁਰੰਤ ਰਿਪੇਅਰ ਕਰਵਾਏ | ਉਨ੍ਹਾਂ ਕਿਹਾ ਕਿ ਦੋਰਾਹਾ ਤੋਂ ਰੂਪਨਗਰ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ ਕਈ ਜਗ੍ਹਾ ਤੋਂ ਸੜਕ ਕਾਫ਼ੀ ਟੁੱਟੀ ਹੋਈ ਹੈ | ਹੌਲੇ ਮੁਹੱਲੇ ਦਾ ਤਿਉਹਾਰ ਮਾਰਚ ਮਹੀਨੇ ਵਿਚ ਆ ਰਿਹਾ ਹੈ | ਇਸ ਤਿਉਹਾਰ ਦੇ ਮੱਦੇਨਜ਼ਰ ਲੱਖਾਂ ਸੰਗਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਅਤੇ ਹੌਲੇ ਮੁਹੱਲੇ ਦਾ ਤਿਉਹਾਰ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੈ | ਲੋਕਾਂ ਸੁਚਾਰੂ ਢੰਗ ਨਾਲ ਪਹੁੰਚਣ ਲਈ ਪ੍ਰਬੰਧ ਕਰਨਾ ਸਰਕਾਰ ਦੀ ਵੱਡੀ ਜ਼ੁੰਮੇਵਾਰੀ ਤੇ ਨੈਤਿਕ ਫ਼ਰਜ਼ ਹੈ | ਕਿਉਂਕਿ ਸੜਕ 'ਤੇ ਕਈ ਜਗਾ ਡੂੰਘੇ ਟੋਏ ਹਨ ਇਹਨਾਂ ਕਰਕੇ ਕੋਈ ਹਾਦਸਾ ਵਾਪਰ ਸਕਦਾ ਹੈ | ਇਸ ਤੋ ਾ ਇਲਾਵਾ ਸਮੁੱਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਸੜਕ ਦੀ ਰਿਪੇਅਰ ਵੀ ਕੀਤੀ ਜਾਵੇ | ਸ਼ਾਹਪੁਰ ਤੋਂ ਇਲਾਵਾ ਉਪਰੋਕਤ ਮੰਗ ਦਾ ਸਮਰਥਨ ਕਰਨ ਵਾਲਿਆਂ ਵਿੱਚ ਜਸਵਿੰਦਰ ਸਿੰਘ ਕੱਕੀ, ਨੰਬਰਦਾਰ ਅਵਤਾਰ ਸਿੰਘ, ਰਾਏ ਸਿੰਘ, ਗੁਰਿੰਦਰ ਸਿੰਘ ਬੈਨੀਪਾਲ, ਜਗਦੇਵ ਸਿੰਘ ਜੱਗਾ, ਪਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਆੜ੍ਹਤੀ ਅਮਰਜੀਤ ਸਿੰਘ, ਹਰਿੰਦਰ ਸਿੰਘ ਮਾਂਗਟ, ਟਹਿਲ ਸਿੰਘ ਲੰਢਾ, ਹੈਪੀ ਗੁਰਥਲੀ, ਤੇਜਿੰਦਰ ਸਿੰਘ ਦੋਰਾਹਾ, ਜਥੇ. ਬਲਦੇਵ ਸਿੰਘ ਦੋਬੁਰਜੀ, ਜਗਦੇਵ ਸਿੰਘ ਦੋਬੁਰਜੀ, ਹਰੀਮੇਲ ਸਿੰਘ, ਗੁਰਦੀਪ ਸਿੰਘ, ਸ਼ਾਲ ਹਨ |