24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੋਟਾਂ ਕਾਲਜ ਵਿਖੇ ਹੋਮ ਸਾਇੰਸ ਵਿਭਾਗ ਵਲੋਂ 'ਹਰਬਲ ਉਤਪਾਦ ਤਿਆਰੀ' ਸੰਬੰਧੀ ਤਿੰਨ ਰੋਜ਼ਾ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 24-02-2026
ਬੀਜਾ, 23 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਹੋਮ ਸਾਇੰਸ ਵਿਭਾਗ ਵੱਲੋਂ 20 ਫਰਵਰੀ ਤੋਂ 23 ਫਰਵਰੀ ਤੱਕ ਲਗਾਤਾਰ ਤਿੰਨ ਵਰਕਸ਼ਾਪਾਂ ਦਾ ਸਫਲ ਆਯੋਜਨ ਕੀਤਾ ਗਿਆ | ਇਨ੍ਹਾਂ ਵਰਕਸ਼ਾਪਾਂ ਵਿਚ ਵਿਦਿਆਰਥੀਆਂ ਨੂੰ ਹਰਬਲ ਮਾਊਥ ਫਰੈਸ਼ਨਰ, ਹਰਬਲ ਵਾਲਾਂ ਦਾ ਤੇਲ ਅਤੇ ਹਰਬਲ ਸਾਬਣ ਤਿਆਰ ਕਰਨ ਦੀ ਪ੍ਰਯੋਗਾਤਮਿਕ ਟਰੇਨਿੰਗ ਦਿੱਤੀ ਗਈ | ਪਹਿਲੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਆਂਵਲਾ, ਚੁਕੰਦਰ ਅਤੇ ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਦੀ ਮਦਦ ਨਾਲ ਹਰਬਲ ਮਾਊਥ ਫਰੈਸ਼ਨਰ ਤਿਆਰ ਕਰਨਾ ਸਿਖਾਇਆ ਗਿਆ | ਦੂਜੀ ਵਰਕਸ਼ਾਪ ਵਿੱਚ ਹਰਬਲ ਵਾਲਾਂ ਦਾ ਤੇਲ ਬਣਾਉਣ ਦੀ ਪ੍ਰਕਿਰਿਆ ਦਿਖਾਈ ਗਈ | ਇਸ ਵਿੱਚ ਨਾਰੀਅਲ ਦੇ ਤੇਲ ਨੂੰ ਬੇਸ ਵਜੋਂ ਵਰਤਦੇ ਹੋਏ ਲਗਭਗ 15 ਜੜੀ-ਬੂਟੀਆਂ ਜਿਵੇਂ ਭਿ੍ੰਗਰਾਜ, ਕੜੀ ਪੱਤਾ, ਮੇਥੀ ਦਾਣੇ, ਕਲੌਂਜੀ, ਨਿੰਮ ਪੱਤੇ, ਆਂਵਲਾ, ਰੋਜ਼ਮੇਰੀ ਪੱਤੇ, ਗੁੜਹਲ ਪੱਤੇ ਅਤੇ ਗੁੜਹਲ ਦੇ ਫੁੱਲ ਆਦਿ ਮਿਲਾ ਕੇ ਤਿਆਰ ਕੀਤਾ ਗਿਆ | ਇਸ ਸੈਸ਼ਨ ਵਿੱਚ ਪਰੰਪਰਾਗਤ ਜੜੀ-ਬੂਟੀਆਂ ਵਾਲੀ ਦੇਖਭਾਲ ਦੇ ਫ਼ਾਇਦਿਆਂ ਬਾਰੇ ਵੀ ਦੱਸਿਆ ਗਿਆ | ਤੀਜੀ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਰਸਾਇਣ-ਰਹਿਤ ਹਰਬਲ ਸਾਬਣ ਤਿਆਰ ਕੀਤਾ | ਇਸ ਲਈ ਕੁਦਰਤੀ ਸਾਬਣ ਬੇਸ ਦੇ ਨਾਲ ਐਲੋਵੇਰਾ, ਹਲਦੀ, ਚੰਦਨ ਪਾਊਡਰ, ਮੁਲਤਾਨੀ ਮਿੱਟੀ, ਚੌਲਾਂ ਦਾ ਆਟਾ, ਮਸੂਰ ਦਾਲ ਪਾਊਡਰ, ਗਲਿਸਰਿਨ, ਸ਼ਹਿਦ, ਨਾਰੀਅਲ ਤੇਲ, ਅਰੰਡੀ ਦਾ ਤੇਲ, ਚੁਕੰਦਰ ਅਤੇ ਨਿੰਮ ਦੇ ਪੱਤੇ ਵਰਗੀਆਂ ਕੁਦਰਤੀ ਵਸਤਾਂ ਵਰਤੀਆਂ ਗਈਆਂ | ਵਰਕਸ਼ਾਪਾਂ ਰਾਹੀਂ ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਉਤਪਾਦ ਘਰੇਲੂ ਉਦਯੋਗ ਅਤੇ ਉਦਯਮਿਤਾ ਦੇ ਮੌਕੇ ਵਜੋਂ ਵੀ ਵਿਕਸਤ ਕੀਤੇ ਜਾ ਸਕਦੇ ਹਨ | ਵਿਭਾਗ ਦੇ ਮੁਖੀ ਪ੍ਰੋਫੈਸਰ ਨੀਰੂ ਗਰਗ ਨੇ ਟਿਕਾਊ ਜੀਵਨ-ਸ਼ੈਲੀ, ਆਤਮਨਿਰਭਰਤਾ ਅਤੇ ਪਰੰਪਰਾਗਤ ਜੜੀ-ਬੂਟੀ ਗਿਆਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਵਿਭਾਗ ਦੇ ਮੁਖੀ ਪ੍ਰੋ. ਨੀਰੂ ਗਰਗ ਨੂੰ ਇਸ ਸ਼ਲਾਘਾਯੋਗ ਉੱਦਮ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਆਪਣੇ ਚੰਗੇਰੇ ਭਵਿੱਖ ਲਈ ਸਵੈ-ਰੁਜ਼ਗਾਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗਿੱਦੜੀ ਵਿਖੇ ਯੂਥ ਆਗੂ ਅਭੈ ਸਿੰਘ ਬੈਂਸ (ਜੱਲ੍ਹਾ) ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਹੌਲੇ ਮੁਹੱਲੇ ਦੇ ਮੱਦੇਨਜ਼ਰ ਦੋਰਾਹਾ ਤੋਂ ਰੂਪਨਗਰ ਸੜਕ ਦੀ ਤੁਰੰਤ ਰਿਪੇਅਰ ਕਰਵਾਏ- ਸ਼ਾਹ...
Ad Position 24