24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫ਼ਤਰ ਬੀਜਾ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਬੀਜਾ, 23 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫ਼ਤਰ ਬੀਜਾ ਵਿਖੇ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ | ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਇਸ ਮੌਕੇ ਗੁ. ਮੰਜੀ ਸਾਹਿਬ ਕੋਟਾਂ ਦੇ ਹਜੂਰੀ ਕੀਰਤਨੀਏ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਦੇ ਜਥੇ ਨੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜ ਕੇ ਨਿਹਾਲ ਕੀਤਾ | ਇਸ ਮੌਕੇ ਨਵਦੀਪ ਸਿੰਘ ਐਸ. ਡੀ. ਓ., ਰਣਵੀਰ ਸਿੰਘ ਜੇ. ਈ., ਦਵਿੰਦਰ ਸਿੰਘ, ਅਮਰਜੀਤ ਸਿੰਘ ਜੇ. ਈ., ਵਿਜੇ ਕੁਮਾਰ, ਰਾਜਿੰਦਰ ਸਿੰਘ, ਸਨੀ, ਵੀਰ ਸਿੰਘ, ਅਨੂਪ ਸਿੰਘ, ਬੇਅੰਤ ਸਿੰਘ ਜੱਸੀ, ਜਗਰੂਪ ਸਿੰਘ ਕੁਲਾਰ, ਕੈਪਟਨ ਸੁਖਰਾਜ ਸਿੰਘ ਬੀਜਾ, ਜਗਜੀਤ ਸਿੰਘ ਜੀਤ ਆਦਿ ਸੰਗਤਾਂ ਨੇ ਹਾਜ਼ਰੀ ਭਰੀ | ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਪਿੰਡ ਗਿੱਦੜੀ ਵਿਖੇ ਯੂਥ ਆਗੂ ਅਭੈ ਸਿੰਘ ਬੈਂਸ (ਜੱਲ੍ਹਾ) ਦਾ ਵਿਸ਼ੇਸ਼ ਸਨਮਾਨ
Ad Position 24