ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਸੀ. ਐੱਚ. ਸੀ. ਮਾਨੂੰਪੁਰ ਵਿਖੇ ਮਾਨਸਿਕ ਰੋਗਾਂ ਤੋਂ ਬਚਾਉ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਸੁਦੀਪ ਸਿੱਧੂ ਨੇ ਕਿਹਾ ਅੱਜ ਦੇ ਸਮੇਂ 'ਚ ਜ਼ਿੰਦਗੀ ਦੀ ਭੱਜ ਦੌੜ ਇਨਸਾਨ ਅੰਦਰ ਤਣਾਅ ਪੈਦਾ ਕਰ ਰਹੀ ਹੈ ਜੇ ਤਣਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਹਾਈਪਰਟੇਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ | ਇਸ ਸਮੇਂ ਡਾ. ਸਤਿਆਜੀਤ ਸਿੰਘ ਅਤੇ ਡਾ. ਵੰਦਨਾ ਰਾਠੌਰ ਨੇ ਕਿਹਾ ਕਿ ਮਾਨਸਿਕ ਰੋਗਾਂ ਤੋਂ ਬਚਾਉ ਲਈ ਇਨਸਾਨ ਨੂੰ ਯੋਗਾ, ਮੈਡੀਟੇਸ਼ਨ, ਆਪਣੇ ਆਪ ਬੀਜੀ ਰੱਖਣਾ ਅਤੇ ਮਨ ਸ਼ਾਂਤ ਰੱਖਣ ਵਾਲੀਆਂ ਗਤੀਵਿਧੀਆਂ ਨੂੰ ਆਪਣੇ ਜੀਵਨ 'ਚ ਸ਼ਾਮਿਲ ਕਰਨਾ ਚਾਹੀਦਾ ਹੈ | ਇਸ ਸਮੇਂ ਗੁਰਦੀਪ ਸਿੰਘ ਬੀ. ਈ. ਈ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ | ਇਸ ਸਮੇਂ ਅਮਿਤ ਪੋਲ, ਮਨਿੰਦਰਜੀਤ ਕੌਰ, ਸੰਦੀਪ ਕੌਰ, ਅਮਨਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ |