ਵਾਲਮੀਕਿ ਕਮੇਟੀ ਰਹੌਣ ਵਲੋਂ ਭਾਜਪਾ ਸੂਬਾ ਬੁਲਾਰੇ ਚੰਨੀ ਦਾ ਸਨਮਾਨ
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਵਾਲਮੀਕੀ ਕਮੇਟੀ ਰਹੌਣ ਵਲੋਂ ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਵਾਲਮੀਕੀ ਕਮੇਟੀ ਰਹੌਣ ਦੇ ਪ੍ਰਧਾਨ ਦਲਵੀਰ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਚੰਨੀ ਵਲੋਂ ਖੰਨਾ ਸ਼ਹਿਰ ਅਤੇ ਰਹੌਣ ਦੇ ਵਿਕਾਸ ਲਈ ਕੀਤੇ ਕੰਮਾਂ ਲਈ ਹਮੇਸ਼ਾ ਯਾਦ ਰਖਿਆ ਜਾਵੇਗਾ।
ਕ
ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਵਿਦਾਇਗੀ ਪਾਰਟੀ ਦੇ ਸਮਾਗਮ ਦਾ ਉਦਘਾਟਨ ਕਰਦੇ ਹੋਏ ਡਾਕਟਰ ਕੁਲਦੀਪਕ ਕੁਲਾਰ ਨਾਲ ਬੈਨੀਪਾਲ ਤੇ ਚੇਅਰਮੈਨ ਪ੍ਰੋ. ਬੀਜਾ ਦਾ ਸਵਾਗਤ ਕਰਦੇ ਹੋਏ ਪ੍ਰੋ. ਅਰਪਨ ਅਤੇ ਗਿੱਧਾ ਪੇਸ਼ ਕਰਦੀਆਂ ਹੋਈਆਂ ਲੜਕੀਆਂ। ਤਸਵੀਰ ਕਸ਼ਮੀਰਾ ਸਿੰਘ ਬਗਲੀ
25-10-2026
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਵਾਲਮੀਕੀ ਕਮੇਟੀ ਰਹੌਣ ਵਲੋਂ ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਵਾਲਮੀਕੀ ਕਮੇਟੀ ਰਹੌਣ ਦੇ ਪ੍ਰਧਾਨ ਦਲਵੀਰ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਚੰਨੀ ਵਲੋਂ ਖੰਨਾ ਸ਼ਹਿਰ ਅਤੇ ਰਹੌਣ ਦੇ ਵਿਕਾਸ ਲਈ ਕੀਤੇ ਕੰਮਾਂ ਲਈ ਹਮੇਸ਼ਾ ਯਾਦ ਰਖਿਆ ਜਾਵੇਗਾ। ਚੰਨੀ ਨੇ ਆਪਣੀ ਪ੍ਰਧਾਨਗੀ ਦੌਰਾਨ ਖੰਨਾ ਨਗਰ ਕੌਂਸਲ ਵਿਚ ਪਿਛਲੇ 40 ਸਾਲਾਂ ਵਿਚ 50 ਤੋਂ ਵੱਧ ਸਫ਼ਾਈ ਸੇਵਕਾਂ ਨੂੰ ਪੱਕੇ ਕਰ ਕੇ ਇਕ ਰਿਕਾਰਡ ਬਣਾਇਆ। ਇਸ ਮੌਕੇ ਚੰਨੀ ਨੇ ਸਮੂਹ ਪਿੰਡ ਵਾਸੀਆਂ ਅਤੇ ਖ਼ਾਸ ਕਰ ਕੇ ਵਾਲਮੀਕੀ ਭਾਈਚਾਰੇ ਨੂੰ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਮੇਟੀ ਮੈਂਬਰਾਂ ਨੇ ਦੱਸਿਆ ਕੇ 25 ਅਕਤੂਬਰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। 26 ਅਤੇ 27 ਅਕਤੂਬਰ ਨੂੰ ਰਾਤ 6 ਤੋਂ 10.30 ਤੱਕ ਰਾਗੀ ਜਥੇ ਕੀਰਤਨ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਚਰਨ ਦਾਸ, ਨਿਰਭੈ ਸਿੰਘ, ਅਜੀਤ ਸਿੰਘ ਖ਼ਾਲਸਾ, ਮੁਲਖ ਰਾਜ ਮਸ਼ਾਲ, ਹਰਸ਼ ਤਿਵਾੜੀ, ਰੁਪਿੰਦਰ ਸਿੰਘ, ਹਰਜੋਤ ਸਿੰਘ ਚੰਨੀ, ਅਮਰੀਕ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।