ਟੈਗੋਰ ਗਲੋਬਲ ਸਕੂਲ ਨੇ ਸਹੋਦਿਆ ਅਥਲੈਟਿਕਸ ਮੀਟ ਅਤੇ ਅੰਤਰ-ਸਕੂਲ ਭਾਸ਼ਨ ਮੁਕਾਬਲੇ ਵਿਚ ਮਾਰੀਆਂ ਮੱਲਾਂ
ਸਮਰਾਲਾ, 24 ਅਕਤੂਬਰ (ਗੋਪਾਲ ਸੋਫਤ)-ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਲਈ ਇਹ ਬੜੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਐਥਲੈਟਿਕਸ ਮੀਟ 2026 ਅਤੇ ਸਹੋਦਿਆ ਕੰਪਲੈਕਸ ਅੰਤਰ-ਸਕੂਲ ਭਾਸ਼ਣ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਹੋਦਿਆ ਐਥਲੈਟਿਕਸ ਮੀਟ 2026 ਦੇ ਅੰਡਰ-14 ਲੜਕਿਆਂ ਦੇ ਵਰਗ ਵਿਚ ਪੰਸ਼ੁਲ ਵਰਤੀਆ ਨੇ 400 ਮੀਟਰ ਅਤੇ 600 ਮੀਟਰ ਦੌੜਾਂ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਰਾਲਾ, 24 ਅਕਤੂਬਰ (ਗੋਪਾਲ ਸੋਫਤ)-ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਲਈ ਇਹ ਬੜੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਐਥਲੈਟਿਕਸ ਮੀਟ 2026 ਅਤੇ ਸਹੋਦਿਆ ਕੰਪਲੈਕਸ ਅੰਤਰ-ਸਕੂਲ ਭਾਸ਼ਣ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਹੋਦਿਆ ਐਥਲੈਟਿਕਸ ਮੀਟ 2026 ਦੇ ਅੰਡਰ-14 ਲੜਕਿਆਂ ਦੇ ਵਰਗ ਵਿਚ ਪੰਸ਼ੁਲ ਵਰਤੀਆ ਨੇ 400 ਮੀਟਰ ਅਤੇ 600 ਮੀਟਰ ਦੌੜਾਂ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਵਰਗ ਵਿਚ ਪੰਸ਼ੁਲ ਵਰਤੀਆ, ਮਿਥਿਲ ਜਿੰਦਲ, ਗੁਰਪ੍ਰਤਾਪ ਸਿੰਘ ਅਤੇ ਸ਼ਹਿਬਾਜ਼ ਸਿੰਘ ਦੀ ਰਿਲੇਅ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿਚ ਅਮਨਜੋਤ ਕੌਰ ਨੇ 400 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਸਹੋਦਿਆ ਕੰਪਲੈਕਸ ਅੰਤਰ-ਸਕੂਲ ਭਾਸ਼ਣ ਮੁਕਾਬਲੇ ਵਿਚ ਜਸਨੂਰ ਕੌਰ ਗਰੇਵਾਲ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੀ ਸ਼ਾਨਦਾਰ ਭਾਸ਼ਣ ਕਲਾ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਾ ਪ੍ਰਮਾਣ ਦਿੱਤਾ। ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਸਿੱਖਿਆ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਨਿਰੰਤਰ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਵੀਂ ਕੀਤਾ।