11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨਵੀਂ ਬਣੀ 18 ਫੁੱਟੀ ਭੁਰਥਲਾ-ਜਰਗ ਸੜਕ ਨੂੰ ਨਹਿਰੀ ਵਿਭਾਗ ਨੇ ਤੋੜਿਆ <br/>

Ad Position 21
No active advertisement
ਅਜੀਤ ਡੈਸਕ 25-02-2026

ਜੌੜੇਪੁਲ ਜਰਗ, 24 ਫਰਵਰੀ (ਪਾਲਾ ਰਾਜੇਵਾਲੀਆ)- ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਦੀ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਉੱਥੋਂ ਦੀਆਂ ਸੜਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸੇ ਤਰ੍ਹਾਂ ਪਿੰਡ ਭੁਰਥਲਾ ਤੋਂ ਜਰਗ ਤੱਕ ਨਵੀਂ ਬਣੀ 18 ਫੁੱਟੀ ਸੜਕ ਜਿਸ ਨੂੰ ਪਿੰਡ ਸਿਰਥਲਾ ਕੋਲੋਂ ਲੰਘਦੀ ਕੈਰੋਂ ਡਰੇਨ ਦੀ ਪੁਲੀ ਕੋਲੋਂ ਨਹਿਰੀ ਵਿਭਾਗ ਮਾਹੋਰਾਣਾ ਨੇ ਪੋਕ ਲਾਇਨ ਮਸ਼ੀਨ ਨਾਲ ਕਰੀਬ 25 ਫੁੱਟ ਲੰਮਾ ਚੋੜਾ ਕੱਟ ਲਗਾ ਕੇ ਸੜਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਗਿਆ | ਇਸ ਸੜਕ ਨੂੰ ਕੱਟ ਲਗਾਉਣ ਲਈ ਲੋਕ ਨਿਰਮਾਣ ਵਿਭਾਗ ਪਾਸੋਂ ਕਿਸੇ ਕਿਸਮ ਦੀ ਮਨਜ਼ੂਰੀ ਵੀ ਨਹੀਂ ਲਈ ਗਈ | ਇੱਥੇ ਇਹ ਵੀ ਜ਼ਿਕਰਯੋਗ ਹੈ ਨਹਿਰੀ ਵਿਭਾਗ ਜੋ ਪਾਈਪਾਂ ਪਾ ਰਿਹਾ ਹੈ ਉਨ੍ਹਾਂ ਦੀ ਗੋਲਾਈ ਦਾ ਘੇਰਾ 4 ਫੁੱਟ ਹੈ ਪਰ ਸੜਕ 25 ਫੁੱਟ ਚੌੜੀ ਪੁੱਟ ਦਿੱਤੀ ਗਈ ਹੈ | ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਤੇ ਨੰਬਰਦਾਰ ਨਰਿੰਦਰ ਸਿੰਘ ਜਰਗੜੀ ਨੇ ਦੱਸਿਆ ਕਿ ਇਸ ਸੜਕ ਦਾ ਮਲੇਰਕੋਟਲਾ ਤੇ ਖੰਨਾ ਨੂੰ ਜਾਣ ਵਾਲੇ ਰੂਟ ਨਾਲ ਸੁਮੇਲ ਹੈ | ਉਨ੍ਹਾਂ ਕਿਹਾ ਕਿ ਜੌੜੇਪੁਲ ਤੰਗ ਹੋਣ ਕਾਰਨ ਨਿਤ ਦਿਨ ਲਗਦੇ ਲੰਮੇ ਜਾਮ ਕਾਰਨ ਇਲਾਕੇ ਦੇ ਲੋਕਾਂ ਨੂੰ ਇਸ ਨਵੀਂ ਸੜਕ ਨਾਲ ਸੁੱਖ ਦਾ ਸਾਹ ਮਿਲਿਆ ਸੀ ਪਰ ਹੁਣ ਲੋਕ ਨਿਰਮਾਣ ਵਿਭਾਗ ਨੂੰ ਕਾਨੂੰਨੀ ਕਾਰਵਾਈ ਰਾਹੀਂ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਅੱਗੇ ਤੋਂ ਵਿਕਾਸ ਕਾਰਜਾਂ ਨਾਲ ਛੇੜ ਛਾੜ ਨਾ ਕੀਤੀ ਜਾ ਸਕੇ |
ਕੀ ਕਹਿਣਾ ਹੈ ਐਸ. ਡੀ. ਓ.

ਜਦੋਂ ਨਹਿਰੀ ਵਿਭਾਗ ਦੇ ਐਸ. ਡੀ. ਓ. ਰਾਹੁਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 20 ਪਿੰਡਾਂ ਨੂੰ ਪਾਣੀ ਦੇਣ ਲਈ ਸੜਕ ਦਾ ਕੁੱਝ ਹਿੱਸਾ ਤੋੜਿਆ ਸੀ | ਪ੍ਰੰਤੂ ਬਹੁਤ ਜਲਦੀ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਪੰਜੋਲਾ ਯੂਨੀਅਨ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਦੀ ਚੋਣ ਅਗਲੀ ਖ਼ਬਰ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਹੋਵੇਗੀ ਸਮੀਖਿਆ- ਸਹਾਇਕ ਡਾਇਰੈਕਟਰ ਲੋਟੇ
Ad Position 24