ਸਮਰਾਲਾ, 24 ਫਰਵਰੀ (ਗੋਪਾਲ ਸੋਫਤ)-ਕਬੱਡੀ ਦੇ ਖੇਤਰ ਵਿੱਚ ਪੰਜਾਬ ਤੋਂ ਵਿਦੇਸ਼ਾਂ ਤੱਕ ਧੰੁਮਾਂ ਪਾਉਣ ਵਾਲੇ ਕਬੱਡੀ ਖਿਡਾਰੀ ਸਵ: ਜਸਦੇਵ ਸਿੰਘ ਗੋਲਾ (ਯੂ. ਐਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ 'ਮਾਲਵੇ ਦਾ ਖੇਡ ਮੇਲਾ' ਜੋ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਖੇ ਆਪਣੀਆਂ ਯਾਦਾਂ ਸਮੇਟਦਾ ਸਮਾਪਤ ਹੋ ਗਿਆ | ਜਾਣਕਾਰੀ ਦਿੰਦੇ ਹੋਏ ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਮੈਂਬਰਾਂ ਵਿਚੋਂ ਦਵਿੰਦਰ ਕਾਹਲੋਂ ਯੂ. ਐਸ. ਏ, ਫਿੰਡੀ ਝਾੜ ਸਾਹਿਬ ਕੈਨੇਡਾ, ਦੀਪੂ ਕਕਰਾਲਾ ਕਨੇਡਾ, ਜੱਸਾ ਪਵਾਤ ਕੈਨੇਡਾ, ਸਾਬੀ ਕੂੰਨਰ ਕੋਟ ਗੰਗੂਰਾਏ, ਦੁਰਗਾ ਫਰੌਰ ਯੂ. ਐਸ. ਏ., ਪਾਲੀ ਮਾਦਪੁਰ ਯੂ. ਕੇ., ਨਿੰਮਾ ਲਲੌੜੀ ਯੂ. ਐਸ. ਏ., ਗੁਰਵਿੰਦਰ ਸਿੰਘ ਗਰੇਵਾਲ, ਦਲਬਾਰਾ ਬਸਾਂਤੀ ਕੈਨੇਡਾ, ਦਲਜੀਤ ਢਿੱਲੋਂ, ਕਿੰਦਾ ਕਕਰਾਲਾ, ਲਖਵਿੰਦਰ ਸਿੰਘ ਲਾਡੀ, ਰਾਮਾ ਚੌਧਰੀ, ਹਰਕੀਰਤ ਸਿੰਘ ਯੂ. ਐਸ. ਏ., ਸੁਰਿੰਦਰ ਕੁਮਾਰ ਕਾਲਾ ਮਾਦਪੁਰ, ਪੰਮੀ ਇਟਲੀ, ਰਾਜਿੰਦਰ ਸਿੰਘ ਗਿੱਲ ਝਾੜ ਸਾਹਿਬ, ਮਲਕੀਤ ਸਿੰਘ ਅੜੈਚਾਂ, ਮੋਨੀ ਪਾਲ ਮਾਜਰਾ, ਭਿੰਦਰ ਨਵਾਂ ਪਿੰਡ, ਗੁਰਜੰਟ ਸਿੰਘ ਪਿ੍ੰਸੀਪਲ, ਕੋਚ ਵੀਰਪਾਲ ਸਿੰਘ, ਲਾਡੀ ਉਟਾਲਾ, ਗੇਜਾ ਮਾਦਪੁਰ, ਰਿੰਕੂ ਵਾਲੀਆ, ਕਬੱਡੀ ਕੋਚ ਕਾਲਾ ਮਾਧੋਪੁਰ, ਰਣਦੀਪ ਬਸਾਤੀ, ਹਨੀ ਕੋਟ ਗੰਗੂਰਾਏ, ਸਵਰਨਾ ਯੂ. ਕੇ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲਵੇ ਦੇ ਖੇਡ ਮੇਲੇ ਦੇ ਅਖੀਰਲੇ ਦਿਨ ਆਲ ਓਪਨ ਕਬੱਡੀ ਦੇ ਅੱਠ ਟੀਮਾਂ ਵਿੱਚ ਫਸਵੇਂ ਮੁਕਾਬਲੇ ਹੋਏ, ਜਿਸ ਵਿਚ ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਸਟਾਰ ਇੰਡੀਆ ਟਰਾਂਸਪੋਰਟ ਸ਼ਰਮਾ ਨੰਗਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਖੇਡ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਕਾਂਗਰਸ ਪਾਰਟੀ, ਆਸ਼ੂ ਸ਼ਰਮਾ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਅਮਰੀਕ ਸਿੰਘ ਢਿੱਲੋਂ ਸਾਬਕਾ, ਆਲਮ ਦੀਪ ਸਿੰਘ ਮੱਲ ਮਾਜਰਾ ਪ੍ਰਧਾਨ ਆੜ੍ਹਤੀਆ ਐਸੋ:, ਬਲਜੋਤ ਸਿੰਘ ਰਠੌਰ ਆਈ. ਜੀ. ਨੇ ਸ਼ਿਰਕਤ ਕੀਤੀ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਲੱਬ ਪ੍ਰਬੰਧਕਾਂ ਦੇ ਨਾਲ ਜਗਜੀਵਨ ਸਿੰਘ ਖੀਰਨੀਆਂ ਵੱਲੋਂ ਕੀਤੀ ਗਈ | ਇਸ ਖੇਡ ਮੇਲੇ ਦੌਰਾਨ ਦੋਨੋਂ ਦਿਨ ਦੇਸੀ ਘਿਓ ਦੇ ਲੰਗਰ ਦੀ ਸੇਵਾ ਸਵ: ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵਲੋਂ ਕੀਤੀ ਗਈ |