ਦੋਰਾਹਾ, 24 ਫਰਵਰੀ (ਮਨਜੀਤ ਸਿੰਘ ਗਿੱਲ)-ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਪਿੰਡ ਅੜੈ੍ਹਚਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕਾਲੀ ਆਗੂ ਤੇ ਸਮਾਜ ਸੇਵੀ ਗੁਰਦੀਪ ਸਿੰਘ ਅੜੈ੍ਹਚਾਂ ਦੀ ਅਗਵਾਈ 'ਚ ਬੱਚਿਆਂ ਦਾ 16ਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ | ਜਿਸ 'ਚ 5 ਸਾਲ ਤੋਂ 13 ਸਾਲ ਤੇ 14 ਸਾਲ ਤੋਂ 20 ਸਾਲ ਤੱਕ ਦੇ ਬੱਚਿਆਂ ਦੇ ਦੋ ਗਰੁੱਪ ਬਣਾ ਕੇ ਦਸਤਾਰ ਮੁਕਾਬਲੇ ਕਰਵਾਏ ਗਏ | ਜਿਸ ਵਿਚ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਕ ਇਕ ਦਸਤਾਰ, ਸਨਮਾਨ ਚਿੰਨ੍ਹ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਅਕਾਲੀ ਆਗੂ ਗੁਰਦੀਪ ਸਿੰਘ ਅੜੈ੍ਹਚਾਂ, ਪ੍ਰਧਾਨ ਸਰਬਜੀਤ ਸਿੰਘ ਵਿਪਨ ਸੇਠੀ, ਸੇਵਾਦਾਰ ਕਰਮ ਸਿੰਘ, ਹੈਂਡ ਗ੍ਰੰਥੀ ਬਾਬਾ ਹਰਜੀਤ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ | ਸਮਾਗਮ ਦੇ ਮੁੱਖ ਪ੍ਰਬੰਧਕ ਅਕਾਲੀ ਆਗੂ ਗੁਰਦੀਪ ਸਿੰਘ ਅੜੈ੍ਹਚਾਂ ਵਲੋਂ ਇਸ ਵਾਰ ਬਾਬਾ ਗੁਰਦੇਵ ਸਿੰਘ ਕੋਟਾਂ ਦੇ ਪਰਿਵਾਰ, ਅਮਿ੍ੰਤਧਾਰੀ ਬੱਚਿਆਂ, ਖਿਡਾਰੀ ਬੱਚਿਆਂ, ਵਾਤਾਵਰਨ ਚੇਤਨਾ ਮੰਚ ਅਤੇ ਸਾਬਕਾ ਫ਼ੌਜੀ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਵਾਰਿਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ, ਸਾਬਕਾ ਸਰਪੰਚ ਗੁਰਨਾਮ ਸਿੰਘ ਅੜੈ੍ਹਚਾਂ, ਜਸਵਿੰਦਰ ਸਿੰਘ ਕਾਕਾ ਦੋਰਾਹਾ, ਬਲਜੀਤ ਸਿੰਘ ਮੰਡਿਆਲਾ, ਹਰਬੰਸ ਸਿੰਘ ਅੜੈ੍ਹਚਾਂ, ਬਾਬਾ ਹਰਜੀਤ ਸਿੰਘ, ਸੇਵਾਦਾਰ ਕਰਮ ਸਿੰਘ, ਹਰੀ ਸਿੰਘ ਧਾਲੀਵਾਲ, ਹਰਨੂਰ ਸਿੰਘ ਅੜੈਚਾ, ਰਾਮਜੀਤ ਸਿੰਘ ਅੜੈ੍ਹਚਾਂ, ਡਾ. ਬਲਜੀਤ ਸਿੰਘ ਅੜੈ੍ਹਚਾਂ, ਡਾ. ਮਨਪ੍ਰੀਤ ਸਿੰਘ ਅੜੈ੍ਹਚਾਂ, ਗੋਬਿੰਦਰ ਸਿੰਘ ਜੈਪੁਰਾ, ਤਰਨਵੀਰ ਸਿੰਘ ਅੜੈ੍ਹਚਾਂ, ਗੁਰਤੇਜ ਸਿੰਘ ਗੋਸਲ, ਪ੍ਰਕਾਸ਼ ਸਿੰਘ ਲੋਹਟ, ਏਕਮਜੀਤ ਸਿੰਘ, ਹਰਫਤਿਹ ਸਿੰਘ, ਨਛੱਤਰ ਕੌਰ, ਸਾਬਕਾ ਪੰਚ ਕਿਰਨਪਾਲ ਕੌਰ, ਬਲਜਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |