11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਪੰਚ ਦੀਪਾ ਡੇਹਲੋਂ ਵਲੋਂ ਪੀ. ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਨੂੰ ਐਲ. ਈ. ਡੀ ਭੇਟ

Ad Position 21
No active advertisement
ਅਜੀਤ ਡੈਸਕ 25-02-2026
ਡੇਹਲੋਂ, 24 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਪੀ. ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਨੂੰ ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ ਡਾਇਰੈਕਟਰ ਮਿਲਨ ਪੈਲੇਸ ਵਲੋਂ 50 ਇੰਚੀ ਐਲ. ਈ. ਡੀ ਭੇਟ ਕੀਤੀ ਗਈ | ਜ਼ਿਕਰਯੋਗ ਹੈ ਕਿ ਡੇਹਲੋਂ ਸਰਪੰਚ ਪ੍ਰੀਵਾਰ ਵਲੋਂ ਭੇਟ ਕੀਤੀ ਐਲ. ਈ. ਡੀ ਨੇ ਸਕੂਲ ਦੀ ਇੱਕ ਵੱਡੀ ਲੋੜ ਨੂੰ ਪੂਰਾ ਕੀਤਾ ਹੈ, ਕਿਉਂਕਿ ਸਕੂਲ ਅੰਦਰ ਲੰਮੇ ਸਮੇਂ ਤੋਂ ਘਾਟ ਮਹਿਸੂਸ ਹੋ ਰਹੀ ਸੀ | ਪਿ੍ੰਸੀਪਲ ਜਗਦੀਸ਼ ਸਿੰਘ ਪਿ੍ੰਸੀਪਲ ਨੇ ਦੱਸਿਆ ਕਿ ਸਰਪੰਚ ਦੀਪਾ ਡੇਹਲੋਂ ਨੇ ਸਕੂਲ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ, ਜਿਸ ਲਈ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਵਲੋਂ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹਨ | ਸਕੂਲ ਮੀਡੀਆ ਇੰਚਾਰਜ ਅਜੀਤ ਪਾਲ ਸਿੰਘ ਜੱਸੋਵਾਲ ਨੇ ਕਿਹਾ ਕਿ ਸਰਪੰਚ ਪਰਮਦੀਪ ਸਿੰਘ ਦੀਪਾ ਅਤੇ ਸਮੁੱਚੀ ਪੰਚਾਇਤ ਸਕੂਲ ਦੀ ਬਿਹਤਰੀ ਲਈ ਸਮੇਂ-ਸਮੇਂ 'ਤੇ ਸਹਿਯੋਗ ਕਰਦੀ ਰਹਿੰਦੀ ਹੈ | ਇਸ ਸਮੇਂ ਪਰਵੀਨ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਕੁਲਵੰਤ ਸਿੰਘ ਕੈਂਪ ਮੈਨੇਜਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਵਲੋਂ ਦੋਰਾਹਾ ਦਾ ਦੌਰਾ, ਪੁਲਿਸ ਸਟੇਸ਼ਨ ਅਤੇ ਚੌਕੀ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਸੇਂਟ ਥੋਮਸ ਕਾਨਵੈਂਟ ਸਕੂਲ ਰੁੜਕਾ ਦੇ ਵਿਦਿਆਰਥੀ ਵਲੋਂ ਕਰਾਟੇ ਮੁਕਾਬਲੇ ਵਿਚ ਤੀਸਰਾ ਸਥਾਨ
Ad Position 24