11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਵਲੋਂ 19ਵਾਂ ਸਾਲਾਨਾ ਖੂਨਦਾਨ ਕੈਂਪ 8 ਨੂੰ

Ad Position 21
No active advertisement
ਅਜੀਤ ਡੈਸਕ 25-02-2026
ਅਹਿਮਦਗੜ੍ਹ, 24 ਫਰਵਰੀ (ਰਵਿੰਦਰ ਪੁਰੀ)-ਪੰਜਾਬ ਦੀ ਪ੍ਰਸਿੱਧ ਖੂਨ ਦਾਨੀ ਸੰਸਥਾ ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਐਸੋ. ਅਹਿਮਦਗੜ੍ਹ ਵਲੋਂ 19ਵਾਂ ਸਲਾਨਾ ਮੇਗਾ ਖੂਨ ਦਾਨ ਕੈਂਪ ਇਸ ਵਾਰ 8 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਇਸੇ ਸਬੰਧੀ ਸੰਸਥਾ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਜਾਰੀ ਹਨ ਅਤੇ ਕੈਂਪ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਮਹਿਮਾਨਾਂ ਨੂੰ ਸੰਸਥਾ ਵਲੋਂ ਸਦਾ ਪੱਤਰ ਦਿੱਤੇ ਜਾ ਰਹੇ ਹਨ | ਅੱਜ ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੀਬੂ ਕੰਗਣਵਾਲ, ਸੰਜੇ ਮਿੱਤਲ, ਡੀ.ਕੇ. ਗੋਇਲ, ਅਰੁਣ ਨੋਨਾ, ਗੌਤਮ ਜੈਨ, ਪ੍ਰੇਮ ਚੰਦ ਬਬਲਾ, ਅਨਿਲ ਗੋਇਲ, ਲਲਿਤ ਕੌੜਾ, ਦੀਪਕ ਗੁਪਤਾ, ਸੁਰਿੰਦਰ ਗੋਇਲ ਆਦਿ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐੱਸ ਤਿੜਕੇ ਨਾਲ ਮੁਲਾਕਾਤ ਕੀਤੀ ਅਤੇ ਕੈਂਪ 'ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨ ਸਹਿਯੋਗ ਲਈ ਬੇਨਤੀ ਵੀ ਕੀਤੀ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਅਜਿਹੇ ਸ਼ੁੱਭ ਕਾਰਜ ਕਰਨਾ ਵਾਲੀਆਂ ਸੰਸਥਾਵਾਂ ਨਾਲ ਪ੍ਰਸ਼ਾਸਨ ਪੂਰਨ ਸਹਿਯੋਗ ਲਈ ਵਚਨ ਵੱਧ ਹੈ | ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਸੁਨੀਤ ਹਿੰਦ ਅਤੇ ਸਕੱਤਰ ਤਰਸੇਮ ਗਰਗ ਨੇ ਦੱਸਿਆ ਕਿ ਇਸ ਵਾਰ ਖ਼ੂਨਦਾਨੀਆਂ ਲਈ ਵਿਸ਼ੇਸ਼ ਪ੍ਰਬੰਧ ਅਤੇ ਚੰਗੇ ਤੋਹਫ਼ੇ ਭੇਟ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ ਵੀ ਵਿਸ਼ੇਸ਼ ਕਰਕੇ ਹਾਜਿਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਫੈਜ਼ਗੜ੍ਹ ਵਿਚ ਪ੍ਰਥਮ ਵਲੋਂ ਟੀ. ਐਲ. ਐਮ. ਬਣਾਉਣ ਲਈ ਲਗਾਈ ਵਰਕਸ਼ਾਪ ਅਗਲੀ ਖ਼ਬਰ ¸ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦਾ ਐਲਾਨ— 5, 6 ਅਤੇ 8 ਮਾਰਚ ਨੂੰ ਤਿੱਖੇ ਸੰਘਰਸ਼ ਦੀ ਸ਼ੁਰੂਆਤ
Ad Position 24