11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਕਾਰੀ ਪ੍ਰਾਇਮਰੀ ਸਕੂਲ ਫੈਜ਼ਗੜ੍ਹ ਵਿਚ ਪ੍ਰਥਮ ਵਲੋਂ ਟੀ. ਐਲ. ਐਮ. ਬਣਾਉਣ ਲਈ ਲਗਾਈ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 25-02-2026
ਈਸੜੂ, 24 ਫਰਵਰੀ (ਬਲਵਿੰਦਰ ਸਿੰਘ)-ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਿੰਪਲ ਮਦਾਨ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਸਕੂਲ ਫੈਜ਼ਗੜ੍ਹ ਵਿੱਚ ਬੀ. ਪੀ. ਈ. ਓ. ਰਣਜੋਧ ਸਿੰਘ ਦੀ ਅਗਵਾਈ ਹੇਠ ਪ੍ਰਥਮ ਵੱਲੋਂ 'ਹੈਂਡ ਮੇਡ ਟੀ. ਐਲ. ਐਮ.' ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਪਣੇ ਹੱਥਾਂ ਨਾਲ ਸਿਖਲਾਈ ਸਮੱਗਰੀ ਤਿਆਰ ਕਰਨ ਲਈ ਪ੍ਰੇਰਿਤ ਕਰਨਾ ਸੀ, ਤਾਂ ਜੋ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ | ਵਰਕਸ਼ਾਪ ਦੀ ਅਗਵਾਈ ਹਰਬੰਸ ਸਿੰਘ ਅਤੇ ਸਿੰਗਾਰਾ ਸਿੰਘ ਵਲੋਂ ਕੀਤੀ ਗਈ | ਅਮਰਜੀਤ ਸਿੰਘ ਪ੍ਰਥਮ ਵੱਲੋਂ ਹੈਂਡ ਮੇਡ ਮਟੀਰੀਅਲ ਬਾਰੇ ਜਾਣ ਪਛਾਣ, ਉਦੇਸ਼ ਅਤੇ ਵਰਤੋਂ ਬਾਰੇ ਦੱਸਿਆ ਗਿਆ | ਇਸ ਦੌਰਾਨ ਜਸਵਿੰਦਰ ਕੌਰ ਅਤੇ ਨਵਦੀਪ ਕੌਰ ਵੱਲੋਂ ਆਏ ਅਧਿਆਪਕਾਂ ਦੀ ਹੈਂਡ ਮੇਡ ਬਣਾਉਣ ਵਿਚ ਮਦਦ ਕੀਤੀ ਗਈ | ਅੰਤ ਵਿੱਚ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਰਕਸ਼ਾਪ ਸਫਲਤਾਪੂਰਵਕ ਰਹੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਕਹਾਣੀਕਾਰ ਤੇਲੂ ਰਾਮ ਕੁਹਾੜਾ ਦੀ ਨੌਵੀਂ ਪੁਸਤਕ ਭੁਲੱਕੜਨਾਮਾ ਲੋਕ ਅਰਪਣ ਅਗਲੀ ਖ਼ਬਰ ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਵਲੋਂ 19ਵਾਂ ਸਾਲਾਨਾ ਖੂਨਦਾਨ ਕੈਂਪ 8 ਨੂੰ
Ad Position 24