11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬੀ ਸਾਹਿਤ ਸਭਾ ਵਲੋਂ ਕਹਾਣੀਕਾਰ ਤੇਲੂ ਰਾਮ ਕੁਹਾੜਾ ਦੀ ਨੌਵੀਂ ਪੁਸਤਕ ਭੁਲੱਕੜਨਾਮਾ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 25-02-2026
ਕੁਹਾੜਾ, 24 ਫਰਵਰੀ (ਸੰਦੀਪ ਸਿੰਘ ਕੁਹਾੜਾ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਅਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਸ਼ਹੀਦ ਮਿੱਤ ਸਿੰਘ ਸਕਰੌਦੀ ਹਾਲ ਵਿਖੇ ਹੋਈ | ਮੀਟਿੰਗ ਵਿੱਚ ਉੱਘੇ ਕਹਾਣੀਕਾਰ ਮਾਸਟਰ ਤੇਲੂ ਰਾਮ ਕੁਹਾੜਾ ਦੀ ਕਿਤਾਬ, ਭੁਲੱਕੜਨਾਮਾ ਲੋਕ ਅਰਪਣ ਕੀਤੀ ਗਈ | ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ ਜਰਨਲ ਸਕੱਤਰ ਪੰਜਾਬੀ ਸਾਹਿਤਕ ਅਕਾਡਮੀ ਲੁਧਿਆਣਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪੁਸਤਕ ਬਾਰੇ ਪਰਚਾ ਰਘਬੀਰ ਸਿੰਘ ਭਰਤ ਵਲੋਂ ਪੜਿਆ ਗਿਆ | ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ, ਰਾਮ ਸਰੂਪ ਰਿਖੀ, ਨਿਰਪਾਲ ਸਿੰਘ ਗਰਚਾ, ਸੁਰਿੰਦਰ ਰਾਮਪੁਰੀ, ਸੂਬਾ ਬਲਵਿੰਦਰ ਸਿੰਘ ਝੱਲ ਪ੍ਰਧਾਨ ਨਾਮਧਾਰੀ ਦਰਬਾਰ ਆਦਿ ਬੁਲਾਰਿਆਂ ਨੇ ਕਿਤਾਬ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ | ਪੁਸਤਕ ਦਾ ਸਰਵਰਕ ਤਿਆਰ ਕਰਨ ਵਾਲੇ ਡਿਜ਼ਾਈਨਰ ਸੁਖਵੰਤ ਸਿੰਘ ਕੁਹਾੜਾ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਦੂਸਰੇ ਸੈਸ਼ਨ ਵਿੱਚ ਰਜਿੰਦਰ ਕੌਰ ਪੰਨੂ, ਗੀਤਕਾਰ ਕਰਨੈਲ ਸਿੰਘ ਸਿਵੀਆ, ਮਨਦੀਪ ਕੌਰ ਭਮਰਾ, ਸੁਰਿੰਦਰਦੀਪ ਕੌਰ, ਅਮਰਜੀਤ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੋਇਆ | ਹਾਜ਼ਰ ਸ਼ਾਇਰਾਂ ਵਿਚ ਜੱਗਾ ਜਮਾਲਪੁਰੀ, ਹਰਬੰਸ ਸਿੰਘ ਰਾਏ, ਸ਼ੇਰ ਰਾਣਵਾ, ਕਰਮਜੀਤ ਸਿੰਘ ਢਿੱਲੋਂ, ਪੰਮੀ ਹਬੀਬ, ਬਲਦੇਵ ਸਿੰਘ ਰੋਹਣੋ, ਦਲਬੀਰ ਸਿੰਘ ਕਲੇਰ, ਮਨਦੀਪ ਸਿੰਘ ਮਾਣਕੀ, ਜਗਜੀਤ ਸਿੰਘ ਗੁਰਮ, ਨੇਤਰ ਸਿੰਘ ਮੁੱਤੋਂ, ਬਲਬੀਰ ਸਿੰਘ ਕੁਹਾੜਾ, ਬਲਵੰਤ ਸਿੰਘ ਵਿਰਕ , ਦਰਸ਼ਨ ਸਿੰਘ ਭਾਗਪੁਰ, ਮਨਜੀਤ ਸਿੰਘ ਰਾਗੀ, ਬਲਬੀਰ ਸਿੰਘ ਬੱਬੀ, ਕੁਲਵਿੰਦਰ ਸਿੰਘ ਮਾਨੂਪੁਰੀ, ਡਾ. ਟਹਿਲ ਸਿੰਘ ਜੱਸਲ, ਗੀਤ ਗੁਰਜੀਤ, ਹਰਬੰਸ ਸਿੰਘ ਬਗਲੀ, ਅਵਤਾਰ ਸਿੰਘ ਉਟਾਲਾਂ, ਕਿਰਨਦੀਪ ਸਿੰਘ ਕੁਲਾਰ ਵਲੋਂ ਰਚਨਾਵਾਂ ਦਾ ਪਾਠ ਕੀਤਾ | ਜਸਪਾਲ ਸਿੰਘ ਗਰੇਵਾਲ, ਜਸਵੀਰ ਕੌਰ, ਬਲਵੰਤ ਸਿੰਘ ਮਾਂਗਟ, ਡਾ. ਸੋਨਪ੍ਰੀਤ ਸਿੰਘ ਗਰੇਵਾਲ, ਉੱਘੇ ਉਦਯੋਗਪਤੀ ਸੁਭਾਸ਼ ਬਜਾਜ, ਬਲਦੇਵ ਸਿੰਘ ਵੱਲੋ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ | ਸਟੇਜ ਸੰਚਾਲਕ ਦੀ ਭੂਮਿਕਾ ਕਹਾਣੀਕਾਰ ਤਰਨ ਸਿੰਘ ਬੱਲ ਗੀਤਕਾਰ ਜਗਵੀਰ ਸਿੰਘ ਵਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਵਿਚ ਨਿਭਾਈ | ਬਲਰਾਜ ਸਿੰਘ ਬਾਜਵਾ ਵਲੋਂ ਆਏ ਸ਼ਾਇਰਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ, ਸੇਹ ਵਿਖੇ ਪ੍ਰੀਖਿਆ ਨਾਲ ਸੰਬੰਧਿਤ ਵਿਸ਼ਿਆਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਫੈਜ਼ਗੜ੍ਹ ਵਿਚ ਪ੍ਰਥਮ ਵਲੋਂ ਟੀ. ਐਲ. ਐਮ. ਬਣਾਉਣ ਲਈ ਲਗਾਈ ਵਰਕਸ਼ਾਪ
Ad Position 24