24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਾਬਾ ਮਹਿਮੇਂ ਸ਼ਾਹ ਜੀ ਦੀ 211ਵੀਂ ਬਰਸੀ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ, ਸਮਾਗਮ ਪਹਿਲੀ ਤੋਂ

Ad Position 21
No active advertisement
ਅਜੀਤ ਡੈਸਕ 27-02-2026
ਬੀਜਾ, 26 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੇ ਪੁਰਾਤਨ ਅਸਥਾਨ ਡੇਰਾ ਬਾਬਾ ਮਹਿਮੇਂ ਸ਼ਾਹ ਨਿਰਮਲੇ ਪਿੰਡ ਲੋਪੋਂ ਵਿਖੇ ਸ੍ਰੀ ਬਾਬਾ ਮਹਿਮੇਂ ਸ਼ਾਹ ਦੀ 211ਵੀਂ ਬਰਸੀ ਸਾਲਾਨਾ ਜੋੜ ਮੇਲਾ 1, 2, 3, 4 ਮਾਰਚ ਨੂੰ ਮਹੰਤ ਗੁਰਮੁੱਖ ਸਿੰਘ ਮੌਜੂਦਾ ਮੁਖੀ, ਭਾਈ ਜਸਵੀਰ ਸਿੰਘ ਲੋਪੋਂ, ਬਾਬਾ ਰਾਜਿੰਦਰ ਸਿੰਘ, ਗਿਆਨੀ ਰਾਜਬੀਰ ਸਿੰਘ ਸ਼ਾਸਤਰੀ, ਭਾਈ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਮਨਾਈ ਜਾ ਰਹੀ ਹੈ | ਮਹੰਤ ਗੁਰਮੁੱਖ ਸਿੰਘ, ਭਾਈ ਜਸਵੀਰ ਸਿੰਘ ਲੋਪੋਂ ਨੇ ਦੱਸਿਆ 1 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ | 3 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ 3 ਮਾਰਚ ਨੂੰ ਸ੍ਰੀ ਅਖੰਡ ਪਾਠ ਅਰੰਭ ਕਰਵਾਏ ਜਾਣਗੇ | 5 ਮਾਰਚ ਸਵੇਰੇ 10 ਵਜੇ ਭੋਗ ਪਾਏ ਜਾਣਗੇ | 3 ਅਤੇ 4 ਮਾਰਚ ਨੂੰ ਸੰਤ ਸਮਾਗਮ ਹੋਵੇਗਾ, ਜਿਸ ਵਿਚ ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲੇ, ਸੰਤ ਪੰਜਾਬ ਸਿੰਘ ਮਾਦਪੁਰ ਵਾਲੇ, ਸੰਤ ਰਣਜੀਤ ਸਿੰਘ ਘਲੋਟੀ ਵਾਲੇ, ਗੁਰਦਵਾਰਾ ਕਰਮਸਰ ਰਾੜਾ ਸਾਹਿਬ ਦਾ ਹਜ਼ੂਰੀ ਜੱਥਾ, ਸੰਤ ਹਰਨੇਕ ਸਿੰਘ ਬੁੰਗਾ ਸਾਹਿਬ ਰਾਮਪੁਰ ਵਾਲੇ, ਬਾਬਾ ਅਵਤਾਰ ਸਿੰਘ ਰਾਮਪੁਰ ਵਾਲੇ, ਬਾਬਾ ਮਨਦੀਪ ਸਿੰਘ ਅਤਰਸਰ ਸਾਹਿਬ ਵਾਲੇ ਅਤੇ ਨਿਰਮਲੇ ਅਤੇ ਮੈਹਿਮੇਂ ਸ਼ਾਹੀ ਸੰਪਰਦਾਇ ਦੇ ਮਹਾਤਮਾ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਇੰਦਰਜੀਤ ਸਿੰਘ ਲੋਪੋਂ, ਹਰਦੀਪ ਸਿੰਘ ਏ. ਐੱਸ. ਆਈ, ਨਵਨੀਤ ਕੌਰ ਸਰਪੰਚ, ਜਸਪਾਲ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਸਾਬਕਾ ਪੰਚ, ਤਰਲੋਚਨ ਸਿੰਘ ਸੁਲਤਾਨਪੁਰ, ਹਰਦੀਪ ਸਿੰਘ, ਬਾਬਾ ਸੰਤਾ ਸਿੰਘ ਘਲੋਟੀ, ਹਰਕਰਨ ਸਿੰਘ, ਹਰਦੀਪ ਸਿੰਘ, ਰਛਪਾਲ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮਹਿੰਦਰ ਸਿੰਘ ਲਤਾਲਾ ਨੂੰ ਨਾਮਵਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਸਾਬਕਾ ਕੌਂਸਲਰ ਗੁਰਨਾਮ ਖ਼ਾਲਸਾ 'ਆਪ' ਵਲੋਂ ਬੀ. ਸੀ. ਵਿੰਗ ਦੇ ਬਲਾਕ ਕੋਆਰਡੀਨੇਟਰ ਨਿਯੁਕਤ
Ad Position 24