ਅਹਿਮਦਗੜ੍ਹ, 26 ਫਰਵਰੀ (ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਬਜ਼ੁਰਗ ਅਕਾਲੀ ਆਗੂ ਸਵਰਗੀ ਜਥੇਦਾਰ ਮਹਿੰਦਰ ਸਿੰਘ ਲਤਾਲਾ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਅੱਜ ਪਿੰਡ ਲਤਾਲਾ ਗੁਰਦੁਆਰਾ ਸਾਹਿਬ ਵਿਖੇ ਹੋਇਆ | ਜਿੱਥੇ ਪੰਜਾਬ ਦੀਆਂ ਨਾਮਵਰ ਰਾਜਸੀ ਸ਼ਖ਼ਸੀਅਤਾਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਤਿ ਕਰੀਬੀ ਰਹੇ ਸਵ. ਮਹਿੰਦਰ ਸਿੰਘ ਲਤਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਵਰਗੀ ਲਤਾਲਾ ਨੇ ਸੱਤ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਵਿਚ ਸੱਚੇ ਸਿਪਾਹੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ | ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਸਕਰਨ ਸਿੰਘ ਦਿਉਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਬਹੁਤ ਘੱਟ ਵਿਅਕਤੀ ਹੋਣਗੇ, ਜਿਨ੍ਹਾਂ ਸਮਾਜ ਤੇ ਸੂਬੇ ਦੀ ਸੇਵਾ ਕਰਨ ਲਈ ਆਪਣਾ ਸਾਰਾ ਜੀਵਨ ਕੌਮ ਅਤੇ ਸਮਾਜ ਲਈ ਅਰਪਿਤ ਕੀਤਾ ਹੋਵੇ | ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ਪਾਰਟੀ ਅਤੇ ਸਮੂਹ ਨਗਰ ਲਤਾਲਾ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਥੇਦਾਰ ਮਹਿੰਦਰ ਸਿੰਘ ਨੇ ਬਹੁਤ ਲੰਬੇ ਸਮੇਂ ਤੱਕ ਪਿੰਡ ਲਤਾਲਾ ਦੀ ਸੁਚੱਜੀ ਅਗਵਾਈ ਕਰਦਿਆਂ ਜਿੱਥੇ ਨਗਰ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ, ਉਸ ਦੇ ਨਾਲ ਹੀ ਪਿੰਡ ਅਤੇ ਹਲਕੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਵੱਡਾ ਰੋਲ ਅਦਾ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਤਲਵੰਡੀ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸਾਬਕਾ ਮੰਤਰੀ ਜਗਦੀਸ਼ ਸਿੰਘ ਸਿੰਘ ਗਰਚਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ ਆਦਿ ਨੇ ਵੀ ਸੰਬੋਧਨ ਕਰਦਿਆਂ ਜਥੇਦਾਰ ਮਹਿੰਦਰ ਸਿੰਘ ਲਤਾਲਾ ਦੀਆਂ ਕੌਮ ਤੇ ਪੰਥ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਖ਼ਾਲਸਾ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਕੇ ਗਏ | ਗੁਰਦੁਆਰਾ ਸਾਹਿਬ ਲਤਾਲਾ ਵਿਖੇ ਹੋਏ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਸਰਪੰਚ ਦਲਜੀਤ ਸਿੰਘ ਪੰਨੂ ਬੜੂੰਦੀ, ਸਾਬਕਾ ਸਰਪੰਚ ਗੁਰਸ਼ਰਨ ਸਿੰਘ ਬੜੂੰਦੀ, ਜਥੇਦਾਰ ਜਗਤਾਰ ਸਿੰਘ ਲਤਾਲਾ, ਐਡਵੋਕੇਟ ਘਮਿੰਦਰ ਸਿੰਘ ਉੱਪਲ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਚੇਅਰਮੈਨ ਨਰੇਸ਼ ਭੁੱਟਾ ਅਹਿਮਦਗੜ੍ਹ, ਪ੍ਰਧਾਨ ਮਨੋਜ ਸ਼ਰਮਾ ਅਹਿਮਦਗੜ੍ਹ, ਅਮਰਜੀਤ ਸਿੰਘ ਬੜੂੰਦੀ, ਗੁਰਵੰਤ ਸਿੰਘ ਰਛੀਨ, ਅਮਨ ਸਵੱਦੀ, ਰਵਿੰਦਰ ਸਿੰਘ ਰੋਮੀ ਛਪਾਰ, ਸੰਮਤੀ ਮੈਂਬਰ ਗੋਗੀ ਧੂਲਕੋਟ, ਸੁਖਰਾਜ ਸਿੰਘ ਮਹੇਰਨਾ, ਪਵਨ ਇੰਦਰ ਸਿੰਘ ਢਿੱਲੋਂ ਘੁੰਗਰਾਣਾ, ਰਾਜੀ ਨੰਗਲ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਚਰਨਜੀਤ ਸਿੰਘ ਰਾਜੂ, ਬਲਦੇਵ ਜੋਧਾਂ, ਬਲਜੀਤ ਸਿੰਘ ਛਪਾਰ, ਸਾਬਕਾ ਚੇਅਰਮੈਨ ਜਸਪਾਲ ਸਿੰਘ ਸ਼ੰਕਰ, ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਗੁਰਦੀਪ ਸਿੰਘ ਕਾਕਾ ਸਵੱਦੀ, ਮਹੰਤ ਕਪਲ ਦੇਵ, ਜਗਦੀਪ ਸਿੰਘ ਜਵੱਦੀ, ਪਾਲੀ ਬੜੂੰਦੀ, ਜਸਪਾਲ ਸਿੰਘ ਛਪਾਰ, ਪੱਪਾ ਰੰਗੂਵਾਲ, ਸਤਵੰਤ ਸਿੰਘ ਸੱਤੂ, ਦਲਜੀਤ ਸਿੰਘ ਲਾਲਾ, ਗੁਰਮੁਖ ਸਿੰਘ ਲਤਾਲਾ, ਰਣਧੀਰ ਸਿੰਘ ਰੰਗੂਵਾਲ, ਪ੍ਰਦੀਪ ਜੰਡ, ਸੰਤੋਖ ਸਿੰਘ ਕਾਲਖ, ਗੁਰਜੀਤ ਸਿੰਘ ਰਛੀਨ, ਡਾ. ਜਸਵੀਰ ਸਿੰਘ ਰਛੀਨ, ਅਮੋਲਕ ਸਿੰਘ ਧੂਲਕੋਟ ਆਦਿ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ | ਭੋਗ ਉਪਰੰਤ ਸਵ. ਜਥੇਦਾਰ ਮਹਿੰਦਰ ਸਿੰਘ ਲਤਾਲਾ ਦੇ ਭਤੀਜੇ ਰਾਜਿੰਦਰ ਸਿੰਘ, ਰਛਪਾਲ ਸਿੰਘ (ਆੜ੍ਹਤੀਏ), ਜਥੇਦਾਰ ਸੁਰਿੰਦਰ ਸਿੰਘ ਲਤਾਲਾ ਆਦਿ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ |