24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

'ਗੁਰੂ ਮਾਨਿਓ ਚੇਤਨਾ ਸਮਾਗਮ' ਸਮਰਾਲਾ ਵਿਖੇ 1, 2 ਅਤੇ 3 ਅਪ੍ਰੈਲ ਨੂੰ •-ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਵਲੋਂ ਧਾਰਮਿਕ ਸਮਾਗਮ ਸੰਬੰਧੀ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਸਮਰਾਲਾ, 26 ਫਰਵਰੀ (ਕੁਲਵਿੰਦਰ ਸਿੰਘ)-ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸਮਰਾਲਾ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ 'ਗੁਰੂ ਮਾਨਿਓ ਚੇਤਨਾ ਸਮਾਗਮ' ਅਨਾਜ ਮੰਡੀ ਸਮਰਾਲਾ ਵਿਖੇ 1, 2 ਅਤੇ 3 ਅਪ੍ਰੈਲ ਨੂੰ ਸ਼ਾਮ ਦੇ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕਰਵਾਇਆ ਜਾਵੇਗਾ | ਇਸ ਸਮਾਗਮ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸਮਾਗਮ ਵਿਚ ਪੁੱਜੀ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜ ਕੇ ਆਪਣੇ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ ਅਤੇ 3 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਸੰਗਤਾਂ ਨੂੰ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ | ਧਾਰਮਿਕ ਸਮਾਗਮ ਸੰਬੰਧੀ ਮੇਜਰ ਸਿੰਘ ਹਰਿਉਂ ਕਲਾਂ ਨੇ ਦੱਸਿਆ ਕਿ ਤਿੰਨ ਦਿਨਾਂ ਸਮਾਗਮ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਮੂਹ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਛਿੰਦਰਪਾਲ ਸਿੰਘ ਸ਼ਾਮਗੜ੍ਹ, ਬਲਜੀਤ ਸਿੰਘ ਢਿੱਲੋਂ ਸ਼ਾਮਗੜ੍ਹ, ਮਾਸਟਰ ਤੇਜਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਸਮਰਾਲਾ ਬਾਬਾ ਜਗਰੂਪ ਸਿੰਘ, ਗੁਰਮੀਤ ਸਿੰਘ ਸ਼ਾਮਗੜ੍ਹ, ਗੁਰਪ੍ਰੀਤ ਸਿੰਘ ਸਮਰਾਲਾ, ਡਾ. ਹਰਭਜਨ ਸਿੰਘ ਸ਼ਮਸ਼ਪੁਰ, ਗੁਰਿੰਦਰ ਸਿੰਘ ਸ਼ਮਸ਼ਪੁਰ, ਸੁਖਵਿੰਦਰ ਸਿੰਘ ਲਾਟੋ, ਹਰਪਾਲ ਸਿੰਘ ਲੱਧੜਾਂ, ਅਮੋਲਕ ਸਿੰਘ ਪਿ੍ਥੀਪੁਰ, ਗੁਰਵਿੰਦਰ ਸਿੰਘ ਘੁਲਾਲ, ਬਲਕਾਰ ਸਿੰਘ ਮਾਣਕੀ, ਜਗਬੀਰ ਸਿੰਘ ਮੁਸ਼ਕਾਬਾਦ, ਲਖਵੀਰ ਸਿੰਘ ਚਹਿਲਾਂ, ਕਿਰਨਦੀਪ ਸਿੰਘ ਕੁੱਲੇਵਾਲ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਸਿਹਤ ਵਿਚ ਇਕ ਕ੍ਰਾਂਤੀ ਹੈ 'ਟੈਲੀ-ਮਾਨਸ- ਸਿਵਲ ਸਰਜਨ ਡਾ. ਰਾਏ <br/> ਅਗਲੀ ਖ਼ਬਰ ਜਥੇਦਾਰ ਮਹਿੰਦਰ ਸਿੰਘ ਲਤਾਲਾ ਨੂੰ ਨਾਮਵਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ
Ad Position 24