ਬੀਜਾ, 26 ਫਰਵਰੀ (ਬਗ਼ਲੀ, ਜੰਟੀ ਮਾਨ)-ਲੈਂਡ ਮਾਰਗੇਜ਼ ਬੈਂਕ ਖੰਨਾ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਦੇ ਗ੍ਰਹਿ ਪਿੰਡ ਕਿਸ਼ਨਗੜ੍ਹ ਵਿਖੇ 28 ਫਰਵਰੀ ਦੀ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸੰਬੰਧੀ ਮੀਟਿੰਗ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸੀ ਵਰਕਰਾਂ ਨੂੰ ਰੈਲੀ 'ਚ ਪੁੱਜਣ ਦੀ ਅਪੀਲ ਕਰਦਿਆਂ ਆਖਿਆ ਕਿ ਇਹ ਰੈਲੀ ਨਾ ਕੇਵਲ ਮਗਨਰੇਗਾ ਵਰਕਰਾਂ ਦੀ ਆਨ-ਸ਼ਾਨ ਲਈ ਹੈ, ਬਲਕਿ ਪੰਜਾਬ ਦੀ ਇਕ ਉਸ ਮਜ਼ਬੂਤ ਧਿਰ ਨੂੰ ਬਚਾਉਣ ਦੀ ਹੈ, ਜਿਹੜੀ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਂਗਰਸ ਦੀ ਸਰਕਾਰ ਵੇਲੇ ਖੜ੍ਹੀ ਕੀਤੀ ਸੀ | ਇਸ ਮੌਕੇ ਬੇਅੰਤ ਸਿੰਘ ਜੱਸੀ ਨੇ ਭਰੋਸਾ ਦਿਵਾਇਆ ਕਿ ਬੀਜਾ ਹਲਕੇ ਚੋਂ ਵੱਡੀ ਤਾਦਾਦ ਵਿਚ ਵਰਕਰ ਪੁੱਜਣਗੇ | ਇਸ ਮੌਕੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਅਮੀਰ ਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ | ਇਸ ਮੌਕੇ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ,ਸੁੱਖੀ ਸਵੈਚ, ਗੁਣਤਾਸ ਸਿੰਘ, ਹਰਜਿੰਦਰ ਸਿੰਘ ਇਕੋਲਾਹਾ, ਦਲਜੀਤ ਸਿੰਘ ਕਾਹਲੋਂ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਮੱਖਣ ਸਿੰਘ, ਜਗਦੇਵ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ ਮਹਿੰਦੀਪੁਰ, ਸੁਰਿੰਦਰ ਸਿੰਘ, ਬਲਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ |