ਮਾਛੀਵਾੜਾ ਸਾਹਿਬ, 26 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ ਜੋ ਕਿ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦਾ ਦਿਹਾਂਤ 24 ਫਰਵਰੀ ਨੂੰ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਭੱਟੀ ਪਰਿਵਾਰ ਨਾਲ ਇਲਾਕੇ ਦੇ ਕਲਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਆਪਣੀ ਕਲਮ ਰਾਹੀਂ ਦੁਨੀਆਂ ਭਰ ਵਿਚ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ | ਦੁੱਖ ਦੀ ਘੜੀ 'ਚ ਮਲਕੀਤ ਮੀਤ, ਲਾਡੀ ਧਾਲੀਵਾਲ, ਰਣਬੀਰ ਸਿੰਘ ਰਾਹੀ, ਹਰਪ੍ਰੀਤ ਸਿੰਘ ਮਾਂਗਟ, ਸ਼ੇਰ ਰਾਣਵਾਂ, ਦੁਰਗਾ ਰੰਗੀਲਾ, ਗੁਰਬਖ਼ਸ਼ ਸ਼ੌਂਕੀ, ਆਤਮਾ ਬੁੱਢੇਵਾਲੀਆ, ਜਸਵੀਰ ਜੱਸੀ, ਸਰਬਜੀਤ ਚੀਮਾ, ਭੁਪਿੰਦਰ ਗਿੱਲ, ਸਚਿਨ ਅਹੂਜਾ, ਬਚਨ ਬੇਦਿਲ, ਦਵਿੰਦਰ ਖੰਨੇਵਾਲਾ, ਬਿੱਲ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |