12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-03-2026
ਪਾਇਲ, 6 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ | ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨੂੰ ਦਰਕਿਨਾਰ ਕਰਨ ਕਰਕੇ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ | ਹਾਜ਼ਰ ਮੈਂਬਰਾਂ ਵਲੋਂ ਪੰਜਾਬ ਸਰਕਾਰ ਵਲੋਂ ਬਜਟ ਸਮਾਗਮ ਸਮੇਂ ਪੈਨਸ਼ਨਰਾਂ ਵੱਲ ਤਵੱਜੋ ਨਾ ਦੇਣ ਕਰਕੇ ਜਥੇਬੰਦੀ ਦੇ ਆਗੂਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸੜਕਾਂ ਤੇ ਉੱਤਰਨ ਦਾ ਅਹਿਦ ਕੀਤਾ ਗਿਆ | ਜਥੇਬੰਦੀ ਦੇ ਪ੍ਰਧਾਨ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਵਲੋਂ ਪੈਨਸ਼ਨਰਾਂ ਦੀ ਜਾਇਜ ਮੰਗ, 2.59 ਅਨੁਸਾਰ ਪੈਨਸਨਾਂ ਨਾ ਸੋਧਣ, ਮੈਡੀਕਲ ਭੱਤਾ 1000 ਰੁਪੈ ਤੋਂ 2000 ਹਜ਼ਾਰ ਨਾ ਕਰਨ, ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਤੇ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਅਲੋਚਨਾ ਕੀਤੀ | ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਮਦਨ ਗੋਪਾਲ ਬੀ. ਪੀ. ਈ. ਓ. ਘੁਡਾਣੀ ਕਲਾਂ, ਮਲਕੀਤ ਸਿੰਘ ਘਲੋਟੀ, ਨਿਰਭੈ ਸਿੰਘ ਜਰਗ, ਮਾਸਟਰ ਅਮਰਜੀਤ ਸਿੰਘ ਘੁਡਾਣੀ ਕਲ੍ਹਾ, ਦਰਸ਼ਨ ਸਿੰਘ ਕਾਨੂਗੋ ਕੰਮਾ ਘੁਰਾਲਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ | ਸਰਕਾਰ ਦੀਆਂ ਨਕਾਮੀਆਂ ਬਾਰੇ ਵਿਸਥਾਰ ਸਹਿਤ ਅਲੋਚਨਾ ਕੀਤੀ | ਤੇ ਰੋਸ ਰੈਲੀ ਵਿੱਚ ਇਕਾਈ ਪਾਇਲ ਵੱਧ ਚੜ੍ਹ ਕੇ ਹਿੱਸਾ ਲਵੇਗੀ ਵੱਧ ਤੋਂ ਵੱਧ ਪੈਨਸ਼ਨਰ ਇਸ ਰੋਸ ਰੈਲੀ ਵਿੱਚ ਜਾਣਗੇ | ਮੀਟਿੰਗ ਵਿਚ ਹਰੀ ਰਾਮ ਪਾਇਲ, ਪ੍ਰੀਤਮ ਸਿੰਘ ਘਲੋਟੀ, ਗੁਰਪ੍ਰੀਤ ਸਿੰਘ ਘਲੋਟੀ, ਗਿਆਨ ਸਿੰਘ ਘਲੋਟੀ, ਦਰਸ਼ਨ ਸਿੰਘ ਜਰਗੜੀ, ਅਮਰਜੀਤ ਸਿੰਘ ਅਲੂਣਾ ਮਿਆਨਾ, ਬਲਵੀਰ ਸਿੰਘ ਪਾਇਲ, ਸੋਹਣ ਲਾਲ ਪੁਰੀ, ਮੱਖਣ ਸਿੰਘ ਖੁਲਰ ਪਾਇਲ, ਬਲਵੀਰ ਚੰਦ ਟੰਡਨ, ਮਹਿੰਦਰ ਸਿੰਘ ਪਾਇਲ, ਛੱਜੂ ਸਿੰਘ ਕਾਨੂਗੋ ਟੌਂਸਾ, ਸੋਹਣ ਸਿੰਘ ਘਲੋਟੀ, ਕੇਵਲ ਸਿੰਘ ਜਰਗੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਬਣੇ ਸੰਮਤੀ ਮੈਂਬਰਾਂ ਨਾਲ ਮੀਟਿੰਗ ਅਤੇ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ
Ad Position 24