18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਾਛੀਵਾੜਾ ਇਲਾਕੇ ਦਾ ਫ਼ੌਜੀ ਡਿਊਟੀ ਦੌਰਾਨ ਵਾਪਰੇ ਹਾਦਸੇ 'ਚ ਸ਼ਹੀਦ

Ad Position 21
No active advertisement
ਅਜੀਤ ਡੈਸਕ 08-03-2026
ਮਾਛੀਵਾੜਾ ਸਾਹਿਬ, 7 ਮਾਰਚ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਸਲਾਣਾ ਬੇਟ ਦਾ ਰਹਿਣ ਵਾਲਾ ਅਤੇ ਆਰਮੀ ਵਿਚ ਬਟਾਲੀਅਨ ਹੌਲਦਾਰ ਮੈਨੇਜਰ (ਬੀ. ਐੈੱਚ. ਐੈੱਮ.) ਰਾਜਵਿੰਦਰ ਸਿੰਘ (38) ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ | ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਇਸ ਸਮੇਂ 31 ਫ਼ੀਲਡ ਰੈਜੀਮੈਂਟ ਜੈਸਲਮੇਰ (ਰਾਜਸਥਾਨ) ਵਿਖੇ ਆਪਣੀ ਡਿਊਟੀ ਕਰ ਰਿਹਾ ਸੀ ਜੋ ਕੱਲ੍ਹ 6 ਮਾਰਚ ਨੂੰ ਦੁਪਹਿਰ ਬਾਅਦ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ | ਫ਼ੌਜ ਦੇ ਉੱਚ ਅਧਿਕਾਰੀਆਂ ਵਲੋਂ ਅੱਜ ਸਵੇਰੇ ਉਸ ਦੇ ਘਰ ਪਿੰਡ ਸਲਾਣਾ ਬੇਟ ਵਿਖੇ ਜਦੋਂ ਦੁਖਦ ਸਮਾਚਾਰ ਭੇਜਿਆ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਸਵ. ਰਾਜਵਿੰਦਰ ਸਿੰਘ ਪਿਛਲੇ 19 ਸਾਲ ਤੋਂ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਘਰ ਵਿਚ ਉਸ ਦੇ 2 ਛੋਟੇ-ਛੋਟੇ ਲੜਕੇ, ਪਤਨੀ ਤੇ ਬਜ਼ੁਰਗ ਮਾਤਾ ਹੈ | ਸ਼ਹੀਦ ਰਾਜਵਿੰਦਰ ਸਿੰਘ ਦੀ ਮਿ੍ਤਕ ਦੇਹ ਭਲਕੇ 8 ਮਾਰਚ ਨੂੰ ਪਿੰਡ ਸਲਾਣਾ ਬੇਟ ਵਿਖੇ ਪੁੱਜੇਗੀ, ਜਿੱਥੇ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ | ਫ਼ੌਜੀ ਰਾਜਵਿੰਦਰ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਵਿਚ 100 ਮਹਿਲਾ ਉੱਦਮੀਆਂ ਨੂੰ ਨਕਦ ਇਨਾਮ ਤੇ ਫੁਲਕਾਰੀਆਂ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਦੁੱਧ ਦੇਣ ਦੇ ਮੁਕਾਬਲੇ ਵਿਚ ਗਾਂ ਨੇ ਏਸ਼ੀਆ ਦਾ ਰਿਕਾਰਡ ਤੋੜਿਆ
Ad Position 24