19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਹਿਲਾ ਦਿਵਸ 'ਤੇ ਟੈਗੋਰ ਸਕੂਲ ਦੇ ਸਟਾਫ਼ ਵਲੋਂ 'ਮਾਵਾਂ ਦਾ ਆਸ਼ਰਮ' ਵਿਚ ਕੀਤਾ ਸਮਾਗਮ

Ad Position 21
No active advertisement
ਅਜੀਤ ਡੈਸਕ 08-03-2026
ਸਾਹਨੇਵਾਲ, 7 ਮਾਰਚ (ਅਮਰਜੀਤ ਸਿੰਘ ਮੰਗਲੀ)-ਮਹਿਲਾ ਦਿਵਸ ਦੇ ਮੌਕੇ 'ਤੇ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਦੀ ਮੈਨੇਜਿੰਗ ਡਾਇਰੈਕਟਰ ਸਵਾਤੀ ਅਨੇਜਾ ਦੀ ਅਗਵਾਈ ਹੇਠ ਇੱਕ ਦਾਨ ਮੁਹਿੰਮ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ 'ਮਾਵਾਂ ਦਾ ਆਸ਼ਰਮ' ਵਿਚ ਰਹਿਣ ਵਾਲੀਆਂ ਅÏਰਤਾਂ ਲਈ ਕਰਿਆਨੇ ਦੀਆਂ ਚੀਜ਼ਾਂ, ਕੱਪੜੇ ਅਤੇ ਹੋਰ ਜ਼ਰੂਰੀ ਸਮਗਰੀ ਦਾ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ | ਇਹ ਪਹਿਲ ਸਕੂਲ ਦੀ ਡਾਇਰੈਕਟਰ ਸਵਾਤੀ ਅਨੇਜਾ ਨੇ ਆਪਣੇ ਐਨ. ਜੀ. ਓ. 'ਗੂੰਜ' ਰਾਹੀਂ ਚੱਲ ਰਹੇ ਸਮਾਜ ਭਲਾਈ ਉਪਰਾਲਿਆਂ ਦੇ ਹਿੱਸੇ ਵਜੋਂ ਕੀਤੀ | ਇਕੱਠੀਆਂ ਕੀਤੀਆਂ ਗਈਆਂ ਚੀਜ਼ਾਂ ਇਸ਼ਿਕਾ ਅਤੇ ਸਕੂਲ ਸਟਾਫ ਵਲੋਂ ਆਸ਼ਰਮ ਦੀਆਂ ਬੀਬੀਆਂ ਵਿਚ ਵੰਡੀਆਂ ਗਈਆਂ | ਮੈਨੇਜਿੰਗ ਡਾਇਰੈਕਟਰ ਸਵਾਤੀ ਅਨੇਜਾ ਅਤੇ ਪਿ੍ੰਸੀਪਲ, ਸ਼ਾਲਿਨੀ ਖੁੱਲਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨੇਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਮਦਰਦੀ ਨਾਲ ਸਮਾਜ ਦੀ ਸੇਵਾ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ | ਆਸ਼ਰਮ ਦੇ ਨਿਵਾਸੀਆਂ ਨੇ ਸਵਾਤੀ ਅਨੇਜਾ ਦਾ ਉਨ੍ਹਾਂ ਵਲੋਂ ਕੀਤੇ ਗਏ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਲੋੜਵੰਦਾਂ ਦੀ ਮਦਦ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਆਸ਼ੀਰਵਾਦ ਦਿੱਤਾ | ਇਸ ਤਰ੍ਹਾਂ ਉਨ੍ਹਾਂ ਨੇ ਅÏਰਤ ਦਿਵਸ ਵਿਲੱਖਣ ਰੂਪ ਵਿਚ ਮਨਾਇਆ |
Ad Position 22
No active advertisement
ਪਿਛਲੀ ਖ਼ਬਰ 10 ਦੀ ਰੈਲੀ ਦਿੱਲੀ ਵਰਗੇ ਅੰਦੋਲਨ ਦਾ ਆਗਾਜ਼ ਹੋਵੇਗੀ-ਆਗੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਤੋਂ ਹਰਪ੍ਰੀਤ ਸਿੰਘ ਸਿੰਮਕ ਨੂੰ ਇੰਚਾਰਜ ਲਗਾਇਆ, ਹਲਕੇ ਵਿਚ ਖੁਸ਼ੀ ਦਾ ਮ...
Ad Position 24