19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਪੰਜਾਬ ਬਚਾਓ' ਰੈਲੀ ਸੰਬੰਧੀ ਸਾਬਕਾ ਮੰਤਰੀ ਢਿੱਲੋਂ ਨੇ ਵਰਕਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-03-2026
ਸਾਹਨੇਵਾਲ, 7 ਮਾਰਚ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ 'ਪੰਜਾਬ ਬਚਾਓ' ਰੈਲੀ ਜੋ ਕਿ 14 ਮਾਰਚ ਨੂੰ ਕੂੰਮਕਲਾਂ ਦਾਣਾ ਮੰਡੀ ਵਿਖੇ ਹੋ ਰਹੀ ਹੈ | ਉਸ ਸਬੰਧੀ ਅੱਜ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਤਿੰਨ ਸਰਕਲਾਂ ਦੀ ਮੀਟਿੰਗ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਅਤੇ ਰੈਲੀ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡਾਂ ਅੰਦਰ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਉਤਸ਼ਾਹ ਹੈ | ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਹਰ ਵਰਗ ਘੁੱਟਣ ਅਤੇ ਡਰ ਭਰੀ ਜ਼ਿੰਦਗੀ ਬਸਰ ਕਰ ਰਿਹਾ ਹੈ | ਸੂਬੇ ਅੰਦਰ ਨਸ਼ੇ, ਲੁੱਟ ਖੋਹ, ਕਤਲੋਗਾਰਦ, ਗੁੰਡਾਗਰਦੀ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਲੋਕ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਕੂੰਮਕਲਾਂ ਵਿਖੇ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ ਵਿਚ ਜ਼ਰੂਰ ਪਹੰੁਚੋ ਤਾਂ ਕਿ ਰੈਲੀ ਨੂੰ ਕਾਮਯਾਬ ਕੀਤਾ ਜਾ ਸਕੇ | ਮੀਟਿੰਗ ਵਿਚ ਸਿਮਰਨਜੀਤ ਸਿੰਘ ਢਿੱਲੋਂ, ਮਾਸਟਰ ਅਸ਼ੋਕ ਕੁਮਾਰ ਸਰਕਲ ਪ੍ਰਧਾਨ, ਹਰਿੰਦਰ ਸਿੰਘ ਰਾਜੂ ਛੰਦੜਾਂ ਸਰਕਲ ਪ੍ਰਧਾਨ ਕਟਾਣੀ ਕਲਾਂ, ਅਵਤਾਰ ਸਿੰਘ ਸਰਕਲ ਪ੍ਰਧਾਨ ਕੁਹਾੜਾ, ਗੁਰਦੀਪ ਸਿੰਘ ਭੋਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਬਲਜੀਤ ਸਿੰਘ ਹਰਾ ਪ੍ਰਧਾਨ, ਸ਼ਮਸ਼ੇਰ ਸਿੰਘ ਕੈਲੇ, ਨਰਿੰਦਰ ਸਿੰਘ ਨਿੰਦੀ, ਜਗਜੀਤ ਸਿੰਘ ਸੰਧੂ, ਨਿਰਮਲ ਸਿੰਘ ਨਿੰਮ੍ਹਾ, ਬਲਵਿੰਦਰ ਸਿੰਘ ਮਾਸਟਰ, ਕਮਿਕਰ ਸਿੰਘ ਸਾਹਿਬਾਣਾ, ਅਜਮੇਰ ਸਿੰਘ ਸਾਬਕਾ ਸਰਪੰਚ ਕੋਹਾੜਾ, ਐਡਵੋਕੇਟ ਮਨਦੀਪ ਸਿੰਘ ਸਾਹਨੀ ਪ੍ਰਧਾਨ, ਰਾਜਨ ਭਾਟੀਆ, ਰਾਜੇਸ਼ ਭਾਟੀਆ, ਪਦਮ ਹਰਾ, ਦੀਪਾ ਕਨੇਚ, ਹਰਜੀਤ ਸਿੰਘ ਬਿੱਲੂ ਕਨੇਚ, ਜਸਵਿੰਦਰ ਸਿੰਘ ਬਿਲਗਾ ਸਾਬਕਾ ਸਰਪੰਚ, ਤਜਿੰਦਰ ਸਿੰਘ ਬਲੈਕੀ ਰਾਮਗੜ੍ਹ, ਮਿੰਟੂ ਪੰਚ, ਰਣਜੀਤ ਸਿੰਘ, ਰਾਮਜੀ ਮਾਂਗਟ, ਗੋਰਾ ਮਾਂਗਟ, ਤੇਜੀ ਸਾਬਕਾ ਸਰਪੰਚ ਕੁਹਾੜਾ, ਗੁਰਮੁਖ ਸਿੰਘ ਨੀਚੀ ਮੰਗਲੀ, ਹਰਦੀਪ ਸਿੰਘ ਤੋਤਾ, ਮਾ. ਅਸ਼ੋਕ ਕੁਮਾਰ ਸਰਕਲ ਪ੍ਰਧਾਨ ਸਾਹਨੇਵਾਲ, ਪ੍ਰਧਾਨ ਗੁਰਦੀਪ ਸਿੰਘ ਹਰਾ, ਦਲਜੀਤ ਕੌਰ ਪਵਾਂ, ਹਰਦੀਪ ਸਿੰਘ ਤੋਤਾ ਸੰਧੂ, ਬੰਟੀ ਢਿੱਲੋਂ, ਰਾਜਿੰਦਰ ਸਿੰਘ ਰਾਜੂ, ਗੁਰਜਿੰਦਰ ਸਿੰਘ ਜੈਲਾ ਪੇਂਟਰ, ਮਨੀ, ਅਪਨ ਪਾਹਵਾ, ਰਾਹੁਲ ਪਾਹਵਾ, ਹਰਜੀਤ ਸਿੰਘ ਮੈਣੀ, ਮਾ. ਹਰਜੀਤ ਸਿੰਘ, ਮਨਦੀਪ ਸਿੰਘ ਪੰਚ, ਸਵਰਨਜੀਤ ਸਿੰਘ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ ਹਰਾ, ਰਿੰਪੀ ਪਾਂਗਲੀ, ਜਸਵਿੰਦਰ ਸਿੰਘ, ਬੱਗਾ, ਜਿੰਦਰ ਕੋਚ, ਜੈਲਾ, ਵਿਸ਼ਾਲ ਸਹੋਤਾ, ਬੇਅੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿਮਾ ਸਿੰਘਵਾਲਾ ਵਿਖੇ ਸਕੂਲ ਖੇਡਾਂ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਿਆਂ ਦਾ ਸਨਮਾਨ ਸਮਾਰੋਹ ਅਗਲੀ ਖ਼ਬਰ ਖ਼ੂਨ ਦਾਨ ਕਰ ਕੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ-ਪ੍ਰੀਤੀ ਗੋਇਲ
Ad Position 24