ਡੇਹਲੋਂ, 7 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-45ਵੀਆਂ ਸਟੇਟ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਡਿੰਪਲ ਮਦਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੇ ਸਹਿਯੋਗ ਸਦਕਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਗਈਆਂ ਸਨ | ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬ ਦੇ 23 ਜ਼ਿਲਿ੍ਹਆਂ ਦੇ ਲਗਭਗ 2300 ਖਿਡਾਰੀਆਂ ਨੇ ਭਾਗ ਲਿਆ | ਬਾਹਰਲੇ ਜ਼ਿਲਿ੍ਹਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਸਕੂਲਾਂ ਅੰਦਰ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਸੀ | ਪੱਖੋਵਾਲ ਬਲਾਕ 'ਚ ਕਰਵਾਈਆਂ ਜਾ ਰਹੀਆਂ ਖੇਡਾਂ ਲਈ ਮਨਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਸੰਧੂ (ਦੋਵੇਂ ਬੀ. ਈ. ਓਜ਼.) ਦੀ ਯੋਗ ਅਗਵਾਈ ਰਹੀ | ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਲਈ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਮਿਡ ਡੇ ਮੀਲ ਵਰਕਰ ਅਤੇ ਅਧਿਆਪਕਾਂ ਦਾ ਸਨਮਾਨ ਸਮਾਰੋਹ ਫੁੱਟਬਾਲ ਖੇਡ ਸਟੇਡੀਅਮ ਮਹਿਮਾ ਸਿੰਘ ਵਾਲਾ ਵਿਖੇ ਮਨੋਜ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਸੰਧੂ ਅਤੇ ਮਨਜੀਤ ਸਿੰਘ ਗਰੇਵਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਮਨੋਜ ਕੁਮਾਰ ਵਲੋਂ ਖੇਡਾਂ ਸੇਵਾ ਦੀ ਭਾਵਨਾ ਨਾਲ਼ ਕੰਮ ਕਰਨ ਵਾਲੇ ਮਿਡ ਦੇ ਮੀਲ ਵਰਕਰ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ | ਇਸ ਸਮੇਂ ਬਲਾਕ ਪੱਖੋਵਾਲ, ਡੇਹਲੋਂ-1, ਡੇਹਲੋਂ-2, ਲੁਧਿਆਣਾ-1 ਅਤੇ ਲੁਧਿਆਣਾ-2 ਡੇ ਮਿਡ ਡੇ ਮੀਲ ਵਰਕਰ ਅਤੇ ਸਫ਼ਾਈ ਸੇਵਕਾਂ ਨੂੰ ਸੂਟ ਅਤੇ ਬੂਟ ਦਿੱਤੇ ਗਏ | ਵੱਖ-ਵੱਖ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਰਾਊਾਡ ਪ੍ਰਬੰਧਕ ਲਛਮਣ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ਝਾਂਡੇ, ਰਵਿੰਦਰ ਸਿੰਘ ਕਿਲ੍ਹਾ ਰਾਏਪੁਰ (ਦੋਵੇਂ ਮੈਂਬਰ ਜ਼ਿਲ੍ਹਾ ਖੇਡ ਕਮੇਟੀ), ਗੁਰਪ੍ਰੀਤ ਸਿੰਘ, ਮਨਿੰਦਰਪਾਲ ਕੌਰ, ਕੰਵਲਜੀਤ ਕੌਰ, ਮਨਜੀਤ ਕੌਰ, ਜੀਵਨ ਸਿੰਘ ਝੱਮਟ, ਇੰਦਰਜੀਤ ਕੌਰ (ਸਾਰੇ ਸੈਂਟਰ ਹੈੱਡ ਟੀਚਰ), ਲੈਕਚਰਾਰ ਸਤਵੰਤ ਸਿੰਘ, ਅਨਿਲ ਮਠਾੜੂ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ, ਲਖਵੀਰ ਸਿੰਘ ਕੱਟੜਾ, ਗੁਰਮੀਤ ਸਿੰਘ ਪੱਖੋਵਾਲ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ, ਮਿਡ ਡੇ ਮੀਲ ਵਰਕਰ ਅਤੇ ਸਫ਼ਾਈ ਸੇਵਕ ਹਾਜ਼ਰ ਸਨ | ਸਟੇਜ ਸੰਚਾਲਨ ਦੀ ਡਿਊਟੀ ਗੁਰਇਕਬਾਲ ਸਿੰਘ ਬਰਾਂਚ ਸੁਨੇਤ ਵਲੋਂ ਨਿਭਾਈ ਗਈ |