19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੈਟਰੋਲ ਤੇ ਡੀਜ਼ਲ ਦੀ ਫਿਲਹਾਲ ਕੋਈ ਘਾਟ ਨਹੀਂ, ਲੋਕਾਂ ਨੂੰ ਸੰਯਮ ਰੱਖਣ ਦੀ ਲੋੜ-ਮਿੰਟੂ

Ad Position 21
No active advertisement
ਅਜੀਤ ਡੈਸਕ 08-03-2026
ਮਾਛੀਵਾੜਾ ਸਾਹਿਬ, 7 ਮਾਰਚ (ਮਨੋਜ ਕੁਮਾਰ)-ਅਮਰੀਕਾ ਤੇ ਇਜਰਾਈਲ ਵਲੋਂ ਈਰਾਨ ਨਾਲ ਕੀਤੀ ਜਾ ਰਹੀ ਜੰਗ ਭਾਵੇਂ ਨਿੱਤ ਨਵਾਂ ਮੋੜ ਲੈ ਰਹੀ ਹੈ ਤੇ ਆਮ ਲੋਕਾਂ ਵਿਚ ਇਸ ਗੱਲ ਦੀ ਸ਼ੰਕਾ ਡੂੰਘੀ ਹੁੰਦੀ ਜਾ ਰਹੀ ਹੈ ਕਿ ਜੰਗ ਦਾ ਅਸਰ ਕਿਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਨਾ ਪਵੇ ਤੇ ਹੋ ਸਕਦਾ ਹੈ ਕਿ ਭਵਿੱਖ ਵਿਚ ਕਿਤੇ ਮਿਲਣ ਹੀ ਨਾ | ਪਰ ਇਸ ਸ਼ੰਕੇ ਨੂੰ ਸਿਰੇ ਤੋਂ ਨਕਾਰਦਿਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਇਨ੍ਹਾਂ ਦੇ ਤੀਸਰੇ ਸਹਿਯੋਗੀ ਸੰਗਠਨ ਦੇ ਸਾਂਝੇ ਸਪੋਕਸਪਰਸਨ ਤੇ ਰਾਜਨੀਤਿਕ ਆਗੂ ਕਸਤੂਰੀ ਲਾਲ ਮਿੰਟੂ ਨੇ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਨਾ ਤਾਂ ਪੈਟਰੋਲ ਦੀ ਕੋਈ ਘਾਟ ਹੈ ਤੇ ਨਾ ਹੀ ਡੀਜ਼ਲ ਦੀ | ਮਿੰਟੂ ਜੋ ਖ਼ੁਦ ਪੈਟਰੋਲ ਪੰਪ ਦੇ ਮਾਲਕ ਹਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਸਪਲਾਈ ਨਿਰੰਤਰ ਮਿਲ ਰਹੀ ਹੈ ਤੇ ਫਿਲਹਾਲ ਕੰਪਨੀ ਵਲੋਂ ਅਜੇ ਤੱਕ ਅਜਿਹੀ ਕਿਸੇ ਕਿਸਮ ਦੀ ਕੋਈ ਘਾਟ ਦਾ ਫ਼ਰਮਾਨ ਜਾਰੀ ਨਹੀ ਕੀਤਾ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਆਇਲ ਕੰਪਨੀਆਂ ਕੋਲ ਪੂਰਾ ਸਟਾਕ ਉਪਲਬਧ ਹੈ |
Ad Position 22
No active advertisement
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ ਅਗਲੀ ਖ਼ਬਰ ਮਹਿਮਾ ਸਿੰਘਵਾਲਾ ਵਿਖੇ ਸਕੂਲ ਖੇਡਾਂ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਿਆਂ ਦਾ ਸਨਮਾਨ ਸਮਾਰੋਹ
Ad Position 24