ਕੁਹਾੜਾ, 8 ਮਾਰਚ (ਸੰਦੀਪ ਸਿੰਘ ਕੁਹਾੜਾ)-ਬੀ. ਐਨ. ਓ. ਮਾਂਗਟ-3 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਦੇ ਪਿ੍ੰਸੀਪਲ ਬਿੰਦੂ ਸੂਦ ਸਿੱਖਿਆ ਵਿਭਾਗ ਵਿਚ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਧਨਾਨਸੂ ਸਕੂਲ ਵਿਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲ ਮੁਖੀ ਪਿ੍ੰਸੀਪਲ ਹਰਨੀਤ ਸਿੰਘ ਭਾਟੀਆ, ਜੋਗਿੰਦਰ ਕੌਰ ਚੌਂਤਾ, ਗੁਰਦੀਪ ਸਿੰਘ ਕਡਿਆਣਾ ਕਲਾਂ, ਗੁਰਦੀਪ ਸਿੰਘ, ਅਜੇ ਕੁਮਾਰ, ਰਿਤੂ ਰਾਣੀ ਭਾਗਪੁਰ, ਰੂਹਾਨੀ, ਅਜੇ ਕੁਮਾਰ ਮਾਛੀਆਂ ਕਲਾਂ, ਬੀ. ਆਰ. ਸੀ. ਹਰਮਨਦੀਪ ਸਿੰਘ, ਸੀਮਾ ਰਾਣੀ, ਐੱਸ. ਐੱਮ. ਸੀ. ਚੇਅਰਮੈਨ ਸੁਨੀਤਾ ਰਾਣੀ, ਮਨਪ੍ਰੀਤ ਕੌਰ, ਜਗਰੂਪ ਕੌਰ, ਸੁਨੀਤਾ ਦੇਵੀ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਗਿੱਲ ਅਤੇ ਜਗਦੀਪ ਸਿੰਘ ਲੈਕਚਰਾਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਸਕੂਲ ਪਿ੍ੰਸੀਪਲ ਬਿੰਦੂ ਸੂਦ ਨੇ ਸਕੂਲ ਕਮੇਟੀ, ਗ੍ਰਾਮ ਪੰਚਾਇਤ ਧਨਾਨਸੂ ਅਤੇ ਸਕੂਲ ਸਟਾਫ਼ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿਚ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਬਿੰਦੂ ਸੂਦ ਦੇ ਮਾਤਾ ਜਨਕ ਦੁਲਾਰੀ, ਮੰਜੂ ਸੂਦ, ਅੰਜੂ ਸੂਦ, ਇੰਦੂ ਸੂਦ, ਨੀਲ ਕਮਲ, ਬੇਟੀ ਸੋਹਮ, ਲਖਵਿੰਦਰ ਸਿੰਘ, ਮੀਨਾਕਸ਼ੀ, ਗੁਰਿੰਦਰ ਕੌਰ, ਗੁਰਪ੍ਰੀਤ ਕੌਰ, ਮਨਜੀਤ ਨਾਹਰ, ਅਨਿਲ ਕੁਮਾਰ, ਲਖਵੀਰ ਸਿੰਘ, ਮਿਹਜੀਤ ਸਿੰਘ ਗਿੱਲ, ਰਾਜਨ ਕੁਮਾਰ, ਸੰਤੋਸ਼ ਕੁਮਾਰੀ, ਜਸਵੀਰ ਕੌਰ, ਰਵਿੰਦਰ ਕੌਰ, ਸੁਮਨ ਵਿਰਦੀ, ਬਦਨਦੀਪ ਕੌਰ, ਦੀਕਸ਼ਾ, ਸਰੂਚੀ ਜੁਨੇਜਾ ਹਾਜ਼ਰ ਸਨ | ਲੈਕਚਰਾਰ ਧਰਮਜੀਤ ਸਿੰਘ ਢਿੱਲੋਂ ਨੇ ਸਕੂਲ ਪਿ੍ੰਸੀਪਲ ਬਿੰਦੂ ਸੂਦ ਵਲੋਂ ਸਕੂਲ ਨੂੰ 50,000 ਰੁਪਏ ਦੇਣ 'ਤੇ ਧੰਨਵਾਦ ਕੀਤਾ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |