21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਡਾ. ਜਸਪ੍ਰੀਤ ਸਿੰਘ ਬੀਜਾ ਦੀ ਹਲਕਾ ਪਾਇਲ 'ਚ ਸਰਗਰਮੀ ਸ਼ੁਰੂ

Ad Position 21
No active advertisement
ਅਜੀਤ ਡੈਸਕ 09-03-2026
ਮਲੌਦ, 8 ਮਾਰਚ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਵਿਚ ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੀ 2022 ਵਿਚ ਹਲਕਾ ਪਾਇਲ ਤੋਂ ਚੋਣ ਲੜਨ ਕਾਰਨ ਹਰ ਪਿੰਡ ਵਿਚ ਚੰਗੀ ਜਾਣ ਪਹਿਚਾਣ ਬਣੀ ਹੋਈ ਹੈ | ਉਹ ਲਗਾਤਾਰ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਰਹਿੰਦੇ ਹਨ | ਉਨ੍ਹਾਂ ਦਾ ਸੁਭਾਅ ਨਰਮ ਤੇ ਉਹ ਮਿਲਣਸਾਰ ਵੀ ਹਨ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਤੇ ਮੁੱਖ ਬੁਲਾਰੇ ਰਮਨ ਚਾਂਦੀ ਦਾ ਪੂਰਨ ਸਹਿਯੋਗ ਤੇ ਐੱਸ.ਸੀ. ਵਿੰਗ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦਾ ਵੀ ਉਨ੍ਹਾਂ ਨੂੰ ਥਾਪੜਾ ਪ੍ਰਾਪਤ ਹੈ | ਹਲਕਾ ਪਾਇਲ ਵਿਚ ਜਿਥੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕੁੱਝ ਹੱਦ ਤੱਕ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਹਿਯੋਗ ਮਿਲ ਸਕਦਾ ਹੈ | ਦੂਜੇ ਪਾਸੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਦਿੱਲੀ ਦੇ ਆਗੂਆਂ ਨਾਲ ਮੀਟਿੰਗਾਂ ਕਰਨਾ ਅਤੇ ਹਲਕੇ ਵਿਚ ਆਏ ਦਿਨ ਨਵੇਂ-ਨਵੇਂ ਪੰਚਾਂ ਸਰਪੰਚਾਂ ਦੀ ਪਾਰਟੀ ਵਿਚ ਸ਼ਮੂਲੀਅਤ ਕਰਵਾਉਣ ਦੀ ਦੌੜ ਵੀ ਸਾਬਿਤ ਕਰਦੀ ਹੈ ਕਿ ਉਹ ਵੀ ਆਪ ਦੀ ਟਿਕਟ ਪੱਕੀ ਕਰਵਾਉਣ ਵਿਚ ਕਿਸੇ ਤੋਂ ਘੱਟ ਨਹੀਂ ਹਨ | ਹੁਣ ਉਨ੍ਹਾਂ ਨੇ ਹਲਕੇ ਵਿਚ ਕਮਾਂਡ ਖੁਦ ਸੰਭਾਲ ਲਈ ਹੈ | ਪਿਛਲੇ ਸਮੇਂ 'ਚ ਜਿਸ ਟੀਮ ਦੇ ਪ੍ਰਭਾਵ ਹੇਠ ਉਹ ਕੰਮ ਕਰਕੇ ਚਰਚਾ ਵਿਚ ਰਹੇ ਹਨ | ਹੁਣ ਉਸ ਟੀਮ ਨੂੰ ਵੀ ਆਪਣੀ ਗੱਡੀ 'ਚ ਉਤਾਰ ਕੇ ਹੋਰ ਜਿਮੇਵਾਰੀਆਂ ਸੌਂਪ ਦਿਤੀਆਂ ਗਈਆਂ ਹਨ | ਦੂਜੇ ਪਾਸੇ ਲੋਕ ਸਭਾ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਵੀ ਸਾਬਿਤ ਕਰ ਦਿਤਾ ਕਿ 2022 ਤੋਂ ਬਾਅਦ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਘਟੀ ਹੈ | ਭਾਵੇ ਹਲਕਾ ਵਿਧਾਇਕ ਹਲਕੇ ਵਿੱਚ ਵਿਚਰਦੇ ਰਹੇ ਹਨ ਪਰ ਕੁਲ ਮਿਲਾ ਕੇ ਪਹਿਲਾਂ ਤਾਂ ਮੁਕਾਬਲਾ ਬਾਹਰਲਿਆ ਨਾਲ ਸੀ ਪਰ ਹੁਣ ਤਾਂ ਮੁਕਾਬਲਾ ਪਹਿਲਾਂ ਟਿਕਟ ਪ੍ਰਾਪਤੀ ਲਈ ਆਪਣੀ ਪਾਰਟੀ ਦੇ ਉਸ ਇਨਸਾਨ ਨਾਲ ਹੈ | ਜਿਹੜਾ ਆਪਣੇ ਨਿੱਜੀ ਕਾਰੋਬਾਰ ਦੀ ਥਾਂ ਪਾਰਟੀ ਦੇ ਕੰਮਾਂ ਨੂੰ ਤਰਜੀਹ ਦੇਣ ਲਈ ਤਤਪਰ ਰਹਿੰਦਾ ਹੈ | ਵੇਖੋ ਕਾਂਗਰਸੀ ਤੇ ਅਕਾਲੀਆਂ ਨਾਲ ਮੁਕਾਬਲੇ ਤੋਂ ਪਹਿਲਾ ਕਿ ਹਲਕਾ ਵਿਧਾਇਕ ਆਪਣਿਆ ਨਾਲ ਮੁਕਾਬਲਾ ਕਰਨ 'ਚ ਕਾਮਯਾਬ ਹੁੰਦੇ ਹਨ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਤੇ ਕੌਂਸਲਰ ਦੀਪਕ ਗੋਇਲ ਨੇ ਖ਼ੁਦ ਨਿਗਰਾਨੀ ਹੇਠ ਬਣਵਾਏ ਸਿਹਤ ਬੀਮਾ ਯੋਜਨਾ... ਅਗਲੀ ਖ਼ਬਰ ਪੁਰਾਣੀ ਪੈਨਸ਼ਨ ਨਾ ਦੇ ਕੇ ਕੀਤਾ ਧੋਖਾ- ਮੰਡਿਆਲਾ
Ad Position 24