ਅਹਿਮਦਗੜ੍ਹ, 8 ਮਾਰਚ (ਰਵਿੰਦਰ ਪੁਰੀ)-ਸਟੇਟ ਐਵਾਰਡੀ ਸੋਸ਼ਲ ਆਰਗੇਨਾਈਜ਼ੇਸ਼ਨ ਵਲੋਂ 19ਵਾਂ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਅਨਾਜ ਮੰਡੀ ਵਿਖੇ ਲਗਾਏ ਵਿਸ਼ਾਲ ਕੈਂਪ ਵਿਚ 16 ਵੱਖ-ਵੱਖ ਸ਼ਹਿਰਾਂ ਤੋਂ ਆਏ ਬਲੱਡ ਬੈਂਕਾਂ ਟੀਮਾਂ ਨੇ ਖੂਨ ਯੂਨਿਟ ਇਕੱਠੇ ਕੀਤੇ | ਹਰ ਸਾਲ ਦੀ ਤਰ੍ਹਾਂ ਸਾਰੇ ਖੂਨ ਦਾਨੀਆਂ ਨੂੰ ਸੰਸਥਾ ਵਲੋਂ ਤੋਹਫ਼ੇ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਸੰਸਥਾ ਦੇ ਚੇਅਰਮੈਨ ਡਾ. ਰਾਜਿੰਦਰ ਮਿੱਤਲ, ਪ੍ਰਧਾਨ ਡਾ. ਸੁਨੀਤ ਹਿੰਦ ਅਤੇ ਸਕੱਤਰ ਤਰਸੇਮ ਗਰਗ ਨਾਲ ਮੁੱਖ ਪ੍ਰਬੰਧਕ ਅਰੁਣ ਨੋਨਾ, ਸੰਜੇ ਮਿੱਤਲ, ਸ਼ੀਬੂ ਕੰਗਣਵਾਲ, ਡੀ. ਕੇ. ਗੋਇਲ, ਗੋਪਾਲ ਕਿ੍ਸ਼ਨ ਟੋਨੀ, ਗੌਤਮ ਜੈਨ, ਐਡਵੋਕੇਟ ਅਰਵਿੰਦ ਮਾਵੀ, ਹੈਪੀ ਵਰਮਾ, ਸੁਰਿੰਦਰ ਗੋਇਲ, ਧਰਮਵੀਰ ਗਰਗ, ਲਲਿਤ ਕੌੜਾ, ਰਵੀ ਗੋਇਲ, ਆਸ਼ੂ ਗੋਇਲ, ਪ੍ਰੇਮ ਚੰਦ ਬਬਲਾ, ਸੰਜੀਵ ਕਰੀਰ, ਮਹਿੰਦਰ ਪਾਲ ਵੈਦ, ਅਨਿਲ ਗੋਇਲ ਆਦਿ ਦੀ ਨਿਗਰਾਨੀ ਹੇਠ ਲਗਾਇਆਂ ਗਿਆ ਇਹ ਕੈਂਪ ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ | ਜਿਸ ਮੌਕੇ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਵੀ ਖੂਨਦਾਨ ਕੀਤਾ | ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਥਿੜਕੇ, ਪਿ੍ੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ, ਹੈਪੀ ਬਾਬਾ ਛਪਾਰ, ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਕਿੱਟੀ ਚੋਪੜਾ, ਸੰਜੀਵ ਸੂਦ ਮਲੇਰਕੋਟਲਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ, ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ, ਸੰਜੀਵ ਰਾਜੀਵ ਰਾਜਾ, ਮਨਿੰਦਰਪਾਲ ਸਿੰਘ ਗੋਪਾਲ ਸਵੀਟਸ ਲਿਮ., ਅਨਿਲ ਅਗਰਵਾਲ, ਸੀ. ਈ. ਓ. ਸ਼੍ਰੀ ਰਾਮ ਜਰਨਲ ਇੰਨਸ਼ੋਰੈਂਸ ਕੰਪਨੀ, ਸੁਰੇਸ਼ ਗੁਪਤਾ ਡਾਇਰੈਕਟਰ ਮਾਧਵ ਇੰਨਸ਼ੋਰੈਂਸ, ਸਾਬਕਾ ਚੇਅਰਮੈਨ ਸਕਤੀ ਆਨੰਦ ਮਾਛੀਵਾੜਾ, ਡਾ. ਗੌਰਵ ਸਚਦੇਵਾ ਲੁਧਿਆਣਾ, ਡਾ. ਧੀਰਜ ਅਗਰਵਾਲ ਲੁਧਿਆਣਾ, ਡਾ. ਹਿਮਾਂਸ਼ੂ ਗੋਇਲ, ਹਨੂੰਮਾਨ ਸਿੰਗਲਾ ਜਲੰਧਰ, ਜੈ ਗੋਪਾਲ ਗੋਇਲ, ਪ੍ਰੀਤੀ ਗੋਇਲ, ਚੇਅਰਮੈਨ ਕਮਲਜੀਤ ਸਿੰਘ ਉੱਭੀ ਆਦਿ ਹਾਜ਼ਰ ਸਨ | ਕੈਂਪ ਦਾ ਉਦਘਾਟਨ ਪਿ੍ੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ ਨੇ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਲਾਸਰ ਮੰਡਲ ਦੇ ਪ੍ਰਧਾਨ ਆਨੰਦ ਮਿੱਤਲ ਅਤੇ ਬਿਮਲ ਮਿੱਤਲ ਬੜੂੰਦੀ ਨੇ ਅਦਾ ਕੀਤੀ | ਕੈਂਪ ਦੌਰਾਨ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਦੇ ਸਾਰੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਵੱਖ-ਵੱਖ ਬੈਂਕ ਟੀਮਾਂ 1130 ਖੂਨ ਯੂਨਿਟ ਇਕੱਠੇ ਕੀਤੇ ਗਏ |