ਮਾਛੀਵਾੜਾ ਸਾਹਿਬ, 9 ਮਾਰਚ (ਰਾਜਦੀਪ ਸਿੰਘ ਅਲਬੇਲਾ)-ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਚਰਨ ਸਿੰਘ ਸੰਗੋਵਾਲ ਜਰਨਲ ਸਕੱਤਰ ਪੰਜਾਬ ਸੀਟੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਜਟ ਵਿਚ ਚੌਕੀਦਾਰਾ ਦੀਆਂ ਕੋਈ ਵੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਯੂਨੀਅਨ ਦੇ ਆਗੂਆਂ ਵਲੋਂ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ | ਆਗੂਆਂ ਵਲੋਂ ਪਿਛਲੇ 4 ਸਾਲਾਂ 'ਚ ਅਨੇਕਾਂ ਵਾਰ ਮਾਲ ਮੰਤਰੀ, ਵਿੱਤ ਕਮਿਸ਼ਨਰ ਮਾਲ ਪੰਜਾਬ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਪੰਜਾਬ ਸਰਕਾਰ ਵਲੋਂ ਮੰਗਾਂ ਮੰਨੀਆਂ ਗਈਆਂ ਅਤੇ ਚਿੱਠੀਆਂ ਵੀ ਜਾਰੀ ਕੀਤੀਆਂ ਗਈਆਂ ਕਿ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਜਲਦੀ ਲਾਗੂ ਕੀਤੀਆਂ ਜਾਣ ਗਈਆਂ | ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਪੇਂਡੂ ਚੌਕੀਦਾਰਾ ਦੀਆਂ ਆਸਾਂ ਟੁੱਟ ਗਈਆਂ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ ਅਤੇ ਸਰਕਾਰ ਦਾ ਬਜਟ ਸੈਸ਼ਨ ਖੋਖਲਿਆ ਨਿਕਲਿਆ | ਆਗੂਆਂ ਨੇ ਕਿਹਾ ਕਿ ਜਲਦੀ ਸੀਟੂ ਦੇ ਸੂਬਾ ਪ੍ਰਧਾਨ ਚੰਦਰ ਸ਼ੇਖਰ ਅਤੇ ਹੋਰ ਆਗੂਆਂ ਨਾਲ ਮੀਟਿੰਗ ਕਰ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸੁਰਿੰਦਰ ਸਿੰਘ ਨੰਗਲ ਕਲਾਲਾ ਮੀਤ ਪ੍ਰਧਾਨ, ਤਰਸੇਮ ਸਿੰਘ ਗਗੜਾ ਭਾਣਾ ਮੀਤ ਪ੍ਰਧਾਨ, ਬਲਵੀਰ ਸਿੰਘ ਜੋੜਾਂ ਮੀਤ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਇਯਾਲੀ ਕੈਸ਼ੀਅਰ, ਦੇਵੀ ਦਾਸ ਮਿਆਣੀ ਸੀਨੀਅਰ ਮੀਤ ਪ੍ਰਧਾਨ, ਰਘਬੀਰ ਸਿੰਘ ਕਿਸ਼ਨਪੁਰਾ ਮੀਤ ਪ੍ਰਧਾਨ, ਰਾਮ ਸਿੰਘ ਕਾਉਂਕੇ ਸਕੱਤਰ, ਜਗਦੀਸ਼ ਸਿੰਘ ਬੁਰਜ ਨਕਲੀਆਂ ਸਕੱਤਰ, ਮਹਿੰਦਰ ਸਿੰਘ ਨਸੀਰਪੁਰ ਸਕੱਤਰ, ਗਰੀਬ ਸਿੰਘ ਪਨੈਚਾ ਸਕੱਤਰ ਆਦਿ ਹਾਜ਼ਰ ਸਨ |