ਝਬਾਲ, 9 ਮਾਰਚ (ਸੁਖਦੇਵ ਸਿੰਘ) ਬਲਾਕ ਸੰਮਤੀ ਤਰਨ ਤਾਰਨ ਦੇ ਨਵ ਨਿਯੁਕਤ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਅਤੇ ਵਾਈਸ ਚੇਅਰਮੈਨ ਰਾਜਬੀਰ ਕੌਰ ਸੁਰਗਾਪੁਰੀ ਮਾਝੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ | ਉਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਮਾਰਕੀਟ ਤਰਨ ਤਾਰਨ ਦੇ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ, ਸਾਬਕਾ ਸਰਪੰਚ ਹਰਪਾਲ ਸਿੰਘ ਕੋਟ, ਜਰਨੈਲ ਸਿੰਘ ਪੰਡੋਰੀ, ਸਰਪੰਚ ਮਨਜੀਤ ਸਿੰਘ ਮੰਨਾ ਪੰਜਵੜ, ਸੁਖਵਿੰਦਰਪਾਲ ਸਿੰਘ ਵਿੱਕੀ ਪੰਜਵੜ੍ਹ, ਸਾਬਕਾ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਅਮਰਜੀਤ ਸਿੰਘ ਸੋਹਲ, ਸੁਰਿੰਦਰਪਾਲ ਸਿੰਘ ਸੋਨੂੰ, ਸਰਪੰਚ ਨਰਿੰਦਰ ਸਿੰਘ, ਨੰਬਰਦਾਰ ਹਰਦੇਵ ਸਿੰਘ, ਪ੍ਰੇਮ ਸਿੰਘ, ਮਨਜੀਤ ਸਿੰਘ, ਸਤਬੀਰ ਸਿੰਘ, ਲਾਲੀ ਮਲਵਈ, ਜਗਦੀਸ਼ ਸਿੰਘ ਪੰਡੋਰੀ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ |