ਅਹਿਮਦਗੜ੍ਹ, 9 ਮਾਰਚ (ਰਵਿੰਦਰ ਪੁਰੀ)-ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰ ਕੇ 50 ਬੈੱਡ ਦਾ ਹਸਪਤਾਲ ਬਣਾਉਣ ਦੀ ਮੰਗ ਨੂੰ ਹੁਣ ਪੰਜਾਬ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈ. ਏ. ਐੈੱਸ. ਵਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਹੁਣ ਹਸਪਤਾਲ ਨੂੰ ਅਪਗ੍ਰੇਡ ਕਰ ਕੇ ਪੂਰੀਆਂ ਸਹੂਲਤਾਂ ਨਾਲ 50 ਬੈੱਡ ਦਾ ਬਣਾਇਆ ਜਾਵੇਗਾ, ਜਿਸ ਸਬੰਧੀ ਕਾਰਵਾਈ ਆਰੰਭ ਹੋ ਗਈ ਹੈ | ਇਸੇ ਸਬੰਧੀ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਵੀ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰ ਕੇ ਮੁੱਖ ਮੰਤਰ ਭਗਵੰਤ ਸਿੰਘ ਮਾਨ ਦਾ ਸਮੂਹ ਸ਼ਹਿਰ ਨਿਵਾਸੀਆਂ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਸਾਲਾਂ ਤੋਂ ਅਹਿਮਦਗੜ੍ਹ ਦੇ ਲੋਕਾਂ ਦੀ ਇਸ ਮੰਗ ਨੂੰ ਪ੍ਰਵਾਨ ਕਰ ਕੇ ਪੰਜਾਬ ਸਰਕਾਰ ਨੇ ਇਲਾਕੇ ਲਈ ਵੱਡਾ ਕਾਰਜ ਕੀਤਾ ਹੈ | ਜਿਸ ਸਬੰਧੀ ਮੈਂ ਸਮੂਹ ਨਗਰ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ ਇਸ ਦੇ ਨਾਲ ਹੀ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਨੇ ਵੀ ਇਸ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਡਾ. ਸੁਨੀਤ ਹਿੰਦ, ਸਕੱਤਰ ਤਰਸੇਮ ਗਰਗ, ਰਾਈਸ ਮਿਲਰਜ਼ ਐਸੋਸੀਏਸ਼ਨ ਅਹਿਮਦਗੜ੍ਹ ਦੇ ਮੁੱਖ ਆਗੂ ਸ਼ੇਰੂ ਝਨੇਰੀਆ, ਜਤਿੰਦਰ ਕਰੀਰ, ਰਿਸ਼ੂ ਗੋਇਲ, ਰਕੇਸ਼ ਗਰਗ, ਅਨੰਦ ਮਿੱਤਲ, ਸੋਨੰੂ ਰਾਮਾਨੰਦ, ਮੋਹਿਤ ਜਿੰਦਲ, ਐਡਵੋਕੇਟ ਸਤਿਅਮ ਨਾਗਰ, ਬਜਰੰਗ ਅਖਾੜਾ ਦੇ ਮੁੱਖ ਪ੍ਰਬੰਧਕ ਡੀ. ਕੇ. ਗੋਇਲ, ਅਸ਼ੋਕ ਗੋਇਲ, ਅਸ਼ੋਕ ਡੱਬੀ, ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਤਰਲੋਚਨ ਚਾਪੜਾ, ਮਨੀਸ਼ ਸਿੰਗਲਾ, ਲਲਿਤ ਗੁਪਤਾ, ਸਾਹਿਲ ਜਿੰਦਲ ਆਦਿ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰ ਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਇਸ ਉਦਮ ਲਈ ਧੰਨਵਾਦ ਕੀਤਾ |