18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ ਤੇ ਦਸਤਾਰਾਂ ਉਤਾਰਨ ਦੀ ਵਿਧਾਇਕ ਇਯਾਲੀ ਵਲੋਂ ਸਖ਼ਤ ਨਿਖੇਧੀ

Ad Position 21
No active advertisement
ਅਜੀਤ ਡੈਸਕ 10-03-2026
ਪਾਇਲ, 9 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)- ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਅਤੇ ਦਸਤਾਰਾਂ ਉਤਾਰੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾਂ ਕੀਤੀ ਹੈ | ਵਿਧਾਇਕ ਇਯਾਲੀ ਨੇ ਕਿਹਾ ਕਿ ਦਸਤਾਰ ਸਿੱਖ ਦੇ ਜੀਵਨ ਦਾ ਅਹਿਮ ਅੰਗ ਹੈ ਚੰਡੀਗੜ੍ਹ ਪੁਲਿਸ ਵੱਲੋ ਲਾਠੀਚਾਰਜ ਕਰਕੇ ਦਸਤਾਰਾਂ ਉਤਾਰੇ ਜਾਣਾ ਸਿੱਖ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਜਮਹੂਰੀ ਹੱਕ ਹੈ, ਜਿਸ ਉੱਤੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੀ ਧਰਤੀ ਹੈ ਜੋ ਸਾਡੇ ਗੌਰਵਮਈ ਇਤਿਹਾਸ ਤੇ ਇਮਾਨਦਾਰੀ ਅਤੇ ਪ੍ਰਮਾਣਿਕਤਾ ਨਾਲ ਬੋਲ ਸਕਣ ਦੇ ਸਮਰੱਥ ਹਨ ਤੇ ਪੰਜਾਬ ਯੂਨੀਵਰਸਿਟੀ ਵੱਲੋ ਆਰ. ਐਸ. ਐਸ ਦੇ ਆਗੂਆਂ ਨੂੰ ਸਾਡੇ ਗੁਰੂਆਂ ਬਾਰੇ ਬੁਲਾ ਕੇ ਗਲਤ ਢੰਗ ਨਾਲ ਪੇਸ਼ ਕਰਵਾਉਣਾ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ, ਜਿਸ ਨੰੂ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਬਹਾਦਰ ਨੌਜਵਾਨਾਂ ਦੀ ਆਵਾਜ਼ਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਤੇ ਸਾਡੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲੇ ਬਿਰਤਾਂਤਾਂ ਨੂੰ ਥੋਪਣਾ ਜਾਇਜ਼ ਨਹੀਂ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਨੌਜਵਾਨਾਂ ਦਾ ਦਰਦ ਸਾਡਾ ਆਪਣਾ ਦਰਦ ਹੈ ਤੇ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇਵਾਂਗਾ |
Ad Position 22
No active advertisement
ਪਿਛਲੀ ਖ਼ਬਰ ...ਆਖ਼ਰ ਕਦੋਂ ਹੋਵੇਗਾ ਸਾਹਨੇਵਾਲ 'ਚ ਟਰੈਫ਼ਿਕ ਸਮੱਸਿਆ ਦਾ ਹੱਲ? ਅਗਲੀ ਖ਼ਬਰ ਅਮਰੀਕਾ-ਈਰਾਨ ਜੰਗ ਦੌਰਾਨ ਮੋਦੀ ਸਰਕਾਰ ਦਾ ਅਮਰੀਕਾ ਸਾਹਮਣੇ ਝੁਕਣਾ ਭਾਰਤ ਦੇਸ਼ ਲਈ ਖ਼ਤਰਾ- ਲੱਖੋਵਾਲ
Ad Position 24