18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਨੰਬਰਦਾਰ ਸੁਖਮਿੰਦਰ ਸਿੰਘ ਮੁੰਡੀ ਨਮਿਤ ਪਾਠ ਦਾ ਭੋਗ 12 ਨੂੰ

Ad Position 21
No active advertisement
ਅਜੀਤ ਡੈਸਕ 10-03-2026
ਦੋਰਾਹਾ, 9 ਮਾਰਚ ਮਨਜੀਤ ਸਿੰਘ ਗਿੱਲ)-ਨੰਬਰਦਾਰ ਸੁਖਮਿੰਦਰ ਸਿੰਘ ਮੁੰਡੀ ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਸਦੀਵੀ ਵਿਛੋੜਾ ਦੇ ਗਏ | ਉਹ ਕਰੀਬ 80 ਵਰਿ੍ਹਆਂ ਦੇ ਸਨ ਅਤੇ ਆਪਣੇ ਇੱਕ ਲੜਕਾ ਅਤੇ ਦੋ ਲੜਕੀਆਂ ਛੱਡ ਗਏ ਹਨ | ਜਿੱਥੇ ਉਨ੍ਹਾਂ ਪਿੰਡ ਅਤੇ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਇਆ ਉੱਥੇ ਹੀ ਲੰਮਾ ਸਮਾਂ ਫ਼ੌਜ ਵਿੱਚ ਦੇਸ ਦੀ ਸੇਵਾ ਕੀਤੀ ਅਤੇ ਉਹ ਸੂਬੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ | ਨੰਬਰਦਾਰ ਸੁਖਮਿੰਦਰ ਸਿੰਘ ਦੀ ਮੌਤ 'ਤੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ | ਜਾਗੀਰ ਸਿੰਘ ਮਾਨ ਨੇ ਦੱਸਿਆ ਕਿ ਸਵ. ਨੰਬਰਦਾਰ ਸੁਖਮਿੰਦਰ ਸਿੰਘ ਮੁੰਡੀ ਦੀ ਆਤਮਿਕ ਸ਼ਾਂਤੀ ਨਮਿੱਤ ਪਾਠ ਦੇ ਭੋਗ 12 ਮਾਰਚ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਪਿੰਡ ਕਦੋਂ ਵਿਖੇ ਪਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਲਾਠੀਚਾਰਜ ਕਰਨ ਦੀ ਨਿਖੇਧੀ ਅਗਲੀ ਖ਼ਬਰ ਪੂਜਾ ਭਾਟੀਆ ਨੇ ਮਹਿਲਾ ਸਫ਼ਾਈ ਕਰਮਚਾਰੀਆਂ ਤੇ ਸਟਾਫ਼ ਦੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਿਤ
Ad Position 24