18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੂਜਾ ਭਾਟੀਆ ਨੇ ਮਹਿਲਾ ਸਫ਼ਾਈ ਕਰਮਚਾਰੀਆਂ ਤੇ ਸਟਾਫ਼ ਦੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 10-03-2026
ਸਾਹਨੇਵਾਲ, 9 ਮਾਰਚ (ਹਨੀ ਚਾਠਲੀ)-ਅÏਰਤ ਹੀ ਪਰਿਵਾਰ ਨੂੰ ਬਣਾਉਣ ਅਤੇ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਅÏਰਤ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਕਿਉਂ ਕਿ ਜੇਕਰ ਅÏਰਤ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗੀ ਤਾਂ ਆਉਣ ਵਾਲਾ ਸਮਾਜ ਵੀ ਚੰਗਾ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਸਾਹਨੇਵਾਲ ਦੇ ਦਫ਼ਤਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਉਪਰੰਤ ਕੌਂਸਲ ਪ੍ਰਧਾਨ ਪੂਜਾ ਭਾਟੀਆ ਨੇ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਵੀ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਅÏਰਤ ਨੂੰ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਕੋਈ ਨਹੀਂ ਰੋਕ ਸਕਦਾ, ਪਰ ਅÏਰਤ ਦਾ ਅੱਗੇ ਵਧਣ ਲਈ ਆਪਣਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ | ਪ੍ਰਧਾਨ ਪੂਜਾ ਭਾਟੀਆ ਨੇ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਵਿਚ ਉਹ ਤਾਕਤ ਛਿਪੀ ਹੁੰਦੀ ਹੈ, ਜਿਸ ਦੇ ਦਮ 'ਤੇ ਤੁਸੀਂ ਕਿਸੇ ਵੀ ਉਚਾਈ ਤੇ ਮੁਕਾਮ 'ਤੇ ਪਹੁੰਚ ਸਕਦੇ ਹੋ | ਇਸ ਮੌਕੇ ਪੂਜਾ ਭਾਟੀਆ ਨੇ ਕੌਂਸਲ ਅਧੀਨ ਆਉਂਦੇ 15 ਵਾਰਡਾਂ ਅੰਦਰ ਮਹਿਲਾ ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਦੇ ਸਟਾਫ਼ ਦੀਆਂ ਮਹਿਲਾ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ, ਕੁਲਵਿੰਦਰ ਕੌਰ ਧਾਲੀਵਾਲ ਕੌਂਸਲਰ, ਸਵਰਨਜੀਤ ਕੌਰ ਕੌਂਸਲਰ, ਜਸਵਿੰਦਰ ਕੌਰ ਕੌਂਸਲਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਸੁਖਮਿੰਦਰ ਸਿੰਘ ਮੁੰਡੀ ਨਮਿਤ ਪਾਠ ਦਾ ਭੋਗ 12 ਨੂੰ ਅਗਲੀ ਖ਼ਬਰ ਪਿੰਡ ਗਿੱਦੜੀ ਵਿਖੇ ਅÏਰਤਾਂ ਨੇ ਵੰਡੇ ਲੱਡੂ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
Ad Position 24