18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 10-03-2026
ਰਾੜਾ ਸਾਹਿਬ, 9 ਮਾਰਚ (ਸੁਖਵੀਰ ਸਿੰਘ ਚਣਕੋਈਆਂ)- ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੱਗੀ ਘੁਡਾਣੀ ਦੀ ਅਗਵਾਈ ਹੇਠ ਸਭਾ ਦੇ ਮੁੱਖ ਦਫ਼ਤਰ ਵਿਚ ਹੋਈ | ਜਿਸ ਵਿਚ ਕਈ ਗੀਤਕਾਰ ਤੇ ਕਲਾਕਾਰ ਸ਼ਾਮਿਲ ਹੋਏ | ਸਭਾ ਦੇ ਜਨਰਲ ਸਕੱਤਰ ਬੰਤ ਘੁਡਾਣੀ ਨੇ ਕਾਰਵਾਈ ਤੋਂ ਪਹਿਲਾਂ ਸਭਾ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ, ਉਪਰੰਤ ਗੀਤਾਂ ਦੀ ਮਹਿਫ਼ਲ ਸਜਾਉਂਦਿਆਂ ਕੁੱਕੂ ਘਲੋਟੀ ਨੇ ਗੀਤ ਅਰਸ਼ਾਂ ਤੇ ਹੂਰ ਨਾਲ ਕੀਤੀ, ਦਵਿੰਦਰ ਸਿੰਘ ਧੋਲਮਾਜਰਾ ਨੇ ਗੀਤ ਨਾ ਕਲੀ ਰਹੀ ਨਾ ਫੁੱਲ ਬਣੀ, ਜੱਗੀ ਘੁਡਾਣੀ ਨੇ ਗੀਤ ਨਿੱਤ ਦੇ ਸ਼ਰਾਬੀਅ ਵੇ, ਭੋਲੂ ਧੋਲਮਾਜਰਾ ਨੇ ਗੀਤ ਮਾਇਆ ਨਾਲ ਨਹੀਉ ਜਾਣੀ, ਮੁਕੰਦ ਸਿੰਘ ਦੁਧਾਲ ਨੇ ਗੀਤ ਬਦਲ ਇਤਿਹਾਸ ਦੇਵਾਂਗੇ ਅਤੇ ਬੰਤ ਘੁਡਾਣੀ ਨੇ ਗੀਤ ਮਾਰਾਂ ਸੰਤਾਲੀ ਵਾਲੀਆਂ ਗੀਤ ਸੁਣਾ ਕੇ ਹਾਜ਼ਰੀ ਲਵਾਈ | ਇਸ ਮੌਕੇ ਕਰਨਵੀਰ ਸਿੰਘ ਦੁਧਾਲ 'ਤੇ ਮਨੀਸ਼ ਕਾਲਾ ਸੰਾਘਿਆ ਵਾਲਾ ਵੀ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਮਹਿਲਾਵਾਂ ਲਈ ਮਾਣਭੱਤੇ ਦਾ ਵਾਅਦਾ ਪੂਰਾ ਕੀਤਾ-ਬੱਸਣ ਅਗਲੀ ਖ਼ਬਰ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਲਾਠੀਚਾਰਜ ਕਰਨ ਦੀ ਨਿਖੇਧੀ
Ad Position 24