18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਰਕਾਰ ਨੇ ਮਹਿਲਾਵਾਂ ਲਈ ਮਾਣਭੱਤੇ ਦਾ ਵਾਅਦਾ ਪੂਰਾ ਕੀਤਾ-ਬੱਸਣ

Ad Position 21
No active advertisement
ਅਜੀਤ ਡੈਸਕ 10-03-2026
ਮੁੱਲਾਂਪੁਰ-ਦਾਖਾ, 9 ਮਾਰਚ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਮਾਣਭੱਤਾ ਦੇਣ ਵਾਲਾ ਵਾਅਦਾ ਪੂਰਾ ਕਰਕੇ 'ਆਪ' ਪਾਰਟੀ ਨੇ ਚੋਣ ਵਾਅਦੇ ਅਨੁਸਾਰ ਆਖਰੀ ਗਾਰੰਟੀ ਵੀ ਪੂਰੀ ਕਰ ਦਿੱਤੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ/ਕੌਂਸਲਰ ਬਲਵਿੰਦਰ ਸਿੰਘ ਬੱਸਣ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੀਤਾ | ਬੱਸਣ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਜਿਥੇ ਹਰ ਉਪਰਾਲਾ ਕੀਤਾ, ਉਥੇ ਔਰਤਾਂ ਨੂੰ ਸ਼ਸ਼ਕਤ ਬਣਾਉਣ ਅਤੇ ਹਰ ਇਕ ਪੰਜਾਬੀ ਪਰਿਵਾਰ ਨੂੰ ਸਮਰਥਨ ਦੇਣ ਲਈ ਮੁਫ਼ਤ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਲੋਕਾਂ, ਖਾਸ ਕਰਕੇ ਸੂਬੇ ਦੀਆਂ ਔਰਤਾਂ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਹੈ | ਬਲਵਿੰਦਰ ਸਿੰਘ ਬੱਸਣ ਵਲੋਂ ਬਜਟ ਦੀ ਤਾਰੀਫ ਕਰਦਿਆਂ ਕਿਹਾ ਕਿ ਬਜਟ ਖੇਤੀਬਾੜੀ ਅਤੇ ਸਨਅਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮਹੀਨਾਵਾਰ ਮੀਟਿੰਗ
Ad Position 24