ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਤਿਉਹਾਰੀ ਸੀਜ਼ਨ ’ਚ ਖਰੀਦੋ ਸਵਦੇਸ਼ੀ ਵਸਤਾਂ- ਐਡਵੋਕੇਟ ਚਿਰਾਂਸ਼ੂ ਰਤਨ
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਵਦੇਸ਼ੀ ਵਸਤਾਂ ਦੀ ਖਰੀਦਦਾਰੀ ਅਤੇ ਭਾਰਤੀ ਕਿਸਾਨਾਂ, ਕਾਰੀਗਰਾਂ ਅਤੇ ਸਥਾਨਕ ਵਪਾਰੀਆਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ। ਸਵਦੇਸ਼ੀ ਉਤਪਾਦ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦਿੰਦੇ ਹਨ,ਬਲਕਿ ਰੋਜ਼ਗਾਰ ਸ੍ਰਿਫ਼ਤੀ, ਯੁਵਾਂ ਦਾ ਭਵਿੱਖ ਅਤੇ ਭਾਰਤ ਦੀ ਆਰਥਿਕ ਸੁਤੰਤਰਤਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਹਨ।
ਐ
ਐਡ. ਚਿਰਾਂਸ਼ੂ ਰਤਨ
19-10-2026
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਵਦੇਸ਼ੀ ਵਸਤਾਂ ਦੀ ਖਰੀਦਦਾਰੀ ਅਤੇ ਭਾਰਤੀ ਕਿਸਾਨਾਂ, ਕਾਰੀਗਰਾਂ ਅਤੇ ਸਥਾਨਕ ਵਪਾਰੀਆਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ। ਸਵਦੇਸ਼ੀ ਉਤਪਾਦ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦਿੰਦੇ ਹਨ,ਬਲਕਿ ਰੋਜ਼ਗਾਰ ਸ੍ਰਿਫ਼ਤੀ, ਯੁਵਾਂ ਦਾ ਭਵਿੱਖ ਅਤੇ ਭਾਰਤ ਦੀ ਆਰਥਿਕ ਸੁਤੰਤਰਤਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਉਪਰੋਕਤ ਵਿਚਾਰ ਪ੍ਰਗਟ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਅਡਵੋਕੇਟ ਚਿਰਾਂਸ਼ੂ ਰਤਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਜਨ-ਆੰਦੋਲਨ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਰੋਜ਼ਾਨਾ ਖਰੀਦਦਾਰੀ ਵਿੱਚ ਭਾਰਤੀ ਉਤਪਾਦਾਂ ਨੂੰ ਪ੍ਰਧਾਨਤਾ ਦਈਏ। ਤਿਉਹਾਰਾਂ, ਵਿਆਹ ਸਮਾਰੋਹਾਂ, ਘਰੇਲੂ ਲੋੜਾਂ, ਇਲੈਕਟਰਾਨਿਕ ਵਸਤਾਂ, ਕੱਪੜੇ, ਖਿਲੌਣ, ਤੋਹਫ਼ੇ ਅਤੇ ਹੋਰ ਰੋਜ਼ਾਨਾ ਵਰਤੇ ਜਾਣ ਵਾਲੀਆਂ ਵਸਤਾਂ ਖਰੀਦਦੇ ਸਮੇਂ ਇਹ ਦੇਖੋ ਕਿ ਭਾਰਤੀ ਨਿਰਮਾਤਾ ਦੁਆਰਾ ਬਣਾਈਆਂ ਗੁਣਵੱਤਾਪੂਰਨ ਵਸਤਾਂ ਹੀ ਖਰੀਦੀਆਂ ਜਾਣ। ਉਹਨਾਂ ਨੇ ਰੱਖਿਆ, ਤਕਨਾਲੋਜੀ, ਊਰਜਾ, ਅੰਤਰਿਕਸ਼ ਅਤੇ ਨਿਰਮਾਣ ਦੇ ਖੇਤਰ ਵਿੱਚ ਹੋਈਭਾਰਤ ਦੀ ਤਰੱਕੀ ਦਾ ਹਵਾਲਾ ਦਿੰਦਿਆਂ, ਉਹਨਾਂ ਨੇ ਆਤਮਨਿਰਭਰ ਭਾਰਤ ਨੂੰ ਵਿਕਸਤ ਭਾਰਤ ਦੇ ਮੁੱਖ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਦੱਸਿਆ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸੀ ਯੋਗਤਾਵਾਂ, ਜਿਨ੍ਹਾਂ ਵਿੱਚ ਭਾਰਤ ਵਿੱਚ ਬਣੇ ਹਥਿਆਰ ਵੀ ਸ਼ਾਮਲ ਹਨਭਾਰਤ ਨੂੰ ਨਿਰਣਾਇਕ ਅਤੇ ਸੁਤੰਤਰ ਤਰੀਕੇ ਨਾਲ ਕੰਮ ਕਰਨ ਯੋਗ ਬਣਾਉਂਦੀਆਂ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਰਾਸ਼ਟਰੀ ਸੁਰੱਖਿਆ ਲਈ ਵਿਦੇਸ਼ੀ ਨਿਰਭਰਤਾ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਤਿਓਹਾਰੀ ਸੀਜ਼ਨ ਵਿੱਚ ਸਥਾਨਕ ਨਿਰਮਾਤਿਆਂ ਵੱਲੋਂ ਬਣਾਈਆਂ ਚੀਜ਼ਾਂ ਖਰੀਦ ਕੇ ਹਰ ਨਾਗਰਿਕ ਰਾਸ਼ਟਰ ਨਿਰਮਾਣ ਵਿੱਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰੇ।