18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਮੇਲੇ ਸੰਬੰਧੀ ਹੋਈ ਮੀਟਿੰਗ ਰਿਟਾਇਡ ਡਾ. ਪਰਮਿੰਦਰ ਸਿੰਘ ਦਾ ਕੀਤਾ ਵਿਸੇਸ਼ ਸਨਮਾਨ

ਪਾਇਲ, 18 ਅਕਤੂਬਰ (ਨਿਜ਼ਾਮਪੁਰ-ਰਜਿੰਦਰ ਸਿੰਘ)-ਨਵੀਂ ਅਨਾਜ ਮੰਡੀ ਚਾਵਾ ਰੋਡ ਸਮਰਾਲਾ ’ਚ ਹੋ ਰਹੇ ਦੂਜਾ ਪੀ. ਐੱਲ.

Ad Position 21
No active advertisement
ਦੁਰਗਾ ਪੂਜਨ ਮਹਾਂ-ਉਤਸਵ ਵਿਚ ਨਤਮਸਤਕ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਹੋਰ। ਤਸਵੀਰ : ਸੋਨੀ ਗਿੱਲ 19-10-2026
ਪਾਇਲ, 18 ਅਕਤੂਬਰ (ਨਿਜ਼ਾਮਪੁਰ-ਰਜਿੰਦਰ ਸਿੰਘ)-ਨਵੀਂ ਅਨਾਜ ਮੰਡੀ ਚਾਵਾ ਰੋਡ ਸਮਰਾਲਾ ’ਚ ਹੋ ਰਹੇ ਦੂਜਾ ਪੀ. ਐੱਲ. ਐੱਫ. ਏ. ਇੰਟਰਨੈਸ਼ਨਲ ਡੇਅਰੀ ਐਗਰੀ ਐਕਸਪੋ 2026 ਸੰਬੰਧੀ ਮੀਟਿੰਗ ਗੋਲਡਨ ਹੱਟ ਤੇ ਪ੍ਰੋਗਰੈਸਿਵ ਲਾਈਵਸਟਾਕ ਫਾਰਮਜ਼ ਐਸੋਸੀਏਸ਼ਨ ਪੰਜਾਬ ਰਜਿ: ਦੇ ਪ੍ਰਧਾਨ ਸੰਦੀਪ ਸਿੰਘ ਰੰਧਾਵਾ ਅਤੇ ਸਰਪ੍ਰਸਤ ਜਸਵਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸੇਸ਼ ਤੌਰ ’ਤੇ ਡਾ. ਹੋਮਪਾਰਕੇ, ਡਾ. ਅਜੀਤ ਕੁਮਾਰ, ਡਾ. ਆਰ. ਕੇ ਸ਼ਰਮਾ ਅਤੇ ਪਰਾਗ ਪੈਂਟਲ ਗੁਰਾਇਆ ਪੁੱਜੇ। ਜਿਸ ਵਿੱਚ ਸਰਬਸੰਮਤੀ ਨਾਲ ਮਿਤੀ 4, 5 ਅਤੇ 6 ਦਸੰਬਰ 2026 ਦੀਆਂ ਤਾਰੀਕਾਂ ਨਿਸ਼ਚਿਤ ਕੀਤੀਆਂ ਗਈਆਂ। ਇਸ ਮੌਕੇ ਮੇਲੇ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਪੀ. ਐਲ. ਐਫ. ਏ ਸੰਸਥਾ ਵੱਲੋਂ ਰਿਟਾ: ਡਾ ਪਰਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੇਅਰੀ ਫਾਰਮਜ਼ ਤੇ ਪੀ. ਐੱਲ. ਐੱਫ ਏ. ਦੇ ਬੁਲਾਰਿਆਂ ਨੇ ਡਾ ਪਰਮਿੰਦਰ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ। ਡਾ. ਪਰਮਿੰਦਰ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਚੰਗੀ ਫੀਡ, ਸੀਮਨ, ਦਵਾਈਆਂ, ਪਸ਼ੂਆਂ ਦਾ ਚੈੱਕਅਪ ਸਮੇਂ ਸਮੇਂ ਸਿਰ ਕਰਵਾਉ ਅਤੇ ਸਮੇਂ ਦੀ ਕਦਰ ਕਰੋ। ਮੀਟਿੰਗ ਵਿੱਚ ਪ੍ਰਧਾਨ ਨਿਧਾਨ ਸਿੰਘ, ਜਨਰਲ ਸਕੱਤਰ ਅਮਨਦੀਪ ਸਿੰਘ ਔਜਲਾ, ਖਜ਼ਾਨਚੀ ਹਰਮਨ ਸਹੇੜੀ, ਪ੍ਰੈੱਸ ਸਕੱਤਰ ਚੰਨਦੀਪ ਸਿੰਘ, ਸਰਪੰਚ ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ ਟਿੱਬਾ, ਸੁਖਵੀਰ ਸਿੰਘ ਮਾਨਸਾ, ਚਮਕੌਰ ਸਿੰਘ ਸਤੌਜ, ਦੇਵਿੰਦਰ ਸਿੰਘ ਟਿੱਬਾ, ਕਿਰਨਵੀਰ ਸਿੰਘ ਕੋਟਲੀ, ਜਤਿੰਦਰ ਸਿੰਘ ਰਾਣਵਾਂ, ਬਲਿਹਾਰ ਸਿੰਘ, ਜਗਦੀਪ ਸਿੰਘ, ਹਨੀਸ ਖਾਨ ਨਾਭਾ, ਸੁਖਜਿੰਦਰ ਸਿੰਘ ਛਿੰਦਾ, ਕਮਲਜੀਤ ਸਿੰਘ ਗਰਚਾ, ਅਰਸ਼ਵੀਰ ਸਿੰਘ ਭੱਠਲ, ਮਨਪ੍ਰੀਤ ਸਿੰਘ ਬੁਆਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਸਾਹਿਤਕਾਰ ਰਘਬੀਰ ਸਿੰਘ ਭਰਤ, ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਅਗਲੀ ਖ਼ਬਰ ਧਾਰਮਿਕ ਸੰਸਥਾ ਅਤੇ ਜਾਤੀ ਆਧਾਰਿਤ ਨਫ਼ਰਤੀ ਬਿਆਨ ਦੇਣ ਵਾਲੇ ਵਿਧਾਇਕ ਨੂੰ ਪਾਰਟੀ ਬਾਹਰਲਾ ਰਾਸਤਾ ਵਿਖਾਵੇ- ਰਮਨ ਚਾਂਦੀ
Ad Position 24